-
1 ਸਮੂਏਲ 2:15-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਕਿ ਬਲ਼ੀ ਚੜ੍ਹਾਉਣ ਵਾਲਾ ਚਰਬੀ ਨੂੰ ਸਾੜਦਾ ਤਾਂਕਿ ਉਸ ਦਾ ਧੂੰਆਂ ਉੱਠੇ,+ ਪੁਜਾਰੀ ਦਾ ਇਕ ਸੇਵਾਦਾਰ ਆ ਕੇ ਉਸ ਨੂੰ ਕਹਿੰਦਾ ਸੀ: “ਪੁਜਾਰੀ ਨੂੰ ਮੀਟ ਭੁੰਨਣ ਲਈ ਦੇ। ਉਹ ਤੇਰੇ ਤੋਂ ਉਬਲਿਆ ਮੀਟ ਨਹੀਂ, ਸਗੋਂ ਕੱਚਾ ਮੀਟ ਚਾਹੁੰਦਾ ਹੈ।” 16 ਜਦ ਉਹ ਆਦਮੀ ਉਸ ਨੂੰ ਕਹਿੰਦਾ: “ਪਹਿਲਾਂ ਉਨ੍ਹਾਂ ਨੂੰ ਚਰਬੀ ਸਾੜਨ ਦੇ ਤਾਂਕਿ ਉਸ ਦਾ ਧੂੰਆਂ ਉੱਠੇ,+ ਫਿਰ ਜੋ ਤੈਨੂੰ ਚੰਗਾ ਲੱਗੇ ਆਪਣੇ ਲਈ ਲੈ ਲਈਂ,” ਤਾਂ ਉਹ ਜਵਾਬ ਦਿੰਦਾ ਸੀ: “ਨਹੀਂ, ਮੈਨੂੰ ਹੁਣੇ ਦੇ; ਜੇ ਤੂੰ ਨਹੀਂ ਦਿੱਤਾ, ਤਾਂ ਮੈਂ ਜ਼ਬਰਦਸਤੀ ਲੈ ਲਵਾਂਗਾ!” 17 ਇਸ ਤਰ੍ਹਾਂ ਸੇਵਾਦਾਰਾਂ ਨੇ ਯਹੋਵਾਹ ਅੱਗੇ ਘੋਰ ਪਾਪ ਕੀਤਾ+ ਕਿਉਂਕਿ ਉਨ੍ਹਾਂ ਆਦਮੀਆਂ ਨੇ ਯਹੋਵਾਹ ਨੂੰ ਚੜ੍ਹਾਈਆਂ ਭੇਟਾਂ ਦਾ ਨਿਰਾਦਰ ਕੀਤਾ।
-