-
ਲੇਵੀਆਂ 25:25-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 “‘ਜੇ ਤੇਰਾ ਭਰਾ ਗ਼ਰੀਬ ਹੋ ਜਾਂਦਾ ਹੈ ਅਤੇ ਉਸ ਨੂੰ ਆਪਣੀ ਕੁਝ ਜ਼ਮੀਨ-ਜਾਇਦਾਦ ਵੇਚਣੀ ਪੈਂਦੀ ਹੈ, ਤਾਂ ਉਸ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਦਾ ਛੁਡਾਉਣ ਵਾਲਾ ਬਣੇ ਅਤੇ ਉਸ ਦੀ ਵਿਕੀ ਹੋਈ ਜ਼ਮੀਨ-ਜਾਇਦਾਦ ਵਾਪਸ ਖ਼ਰੀਦੇ।+ 26 ਜੇ ਉਸ ਦਾ ਕੋਈ ਛੁਡਾਉਣ ਵਾਲਾ ਨਹੀਂ ਹੈ, ਪਰ ਉਹ ਆਪ ਅਮੀਰ ਹੋ ਜਾਂਦਾ ਹੈ ਅਤੇ ਉਸ ਕੋਲ ਆਪਣੀ ਜਾਇਦਾਦ ਵਾਪਸ ਖ਼ਰੀਦਣ ਲਈ ਕਾਫ਼ੀ ਪੈਸੇ ਹਨ, 27 ਤਾਂ ਉਹ ਦੇਖੇ ਕਿ ਜ਼ਮੀਨ-ਜਾਇਦਾਦ ਵੇਚੀ ਨੂੰ ਕਿੰਨੇ ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਸਾਲਾਂ ਦੌਰਾਨ ਜ਼ਮੀਨ ʼਤੇ ਹੋਈ ਫ਼ਸਲ ਦੀ ਕੀਮਤ ਕਿੰਨੀ ਸੀ। ਫਿਰ ਉਸ ਨੇ ਜਿੰਨੇ ਦੀ ਜ਼ਮੀਨ ਵੇਚੀ ਸੀ, ਉਸ ਵਿੱਚੋਂ ਉਹ ਫ਼ਸਲ ਦੀ ਕੀਮਤ ਘਟਾ ਕੇ ਬਾਕੀ ਪੈਸੇ ਉਸ ਆਦਮੀ ਨੂੰ ਮੋੜ ਦੇਵੇ ਜਿਸ ਨੂੰ ਉਸ ਨੇ ਜਾਇਦਾਦ ਵੇਚੀ ਸੀ। ਫਿਰ ਉਸ ਨੂੰ ਆਪਣੀ ਜ਼ਮੀਨ-ਜਾਇਦਾਦ ਵਾਪਸ ਮਿਲ ਜਾਵੇਗੀ।+
-