ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 17:15, 16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਇਸ ਲਈ ਉਹ ਚਲੀ ਗਈ ਅਤੇ ਉਸ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਏਲੀਯਾਹ ਨੇ ਕਿਹਾ ਸੀ ਅਤੇ ਏਲੀਯਾਹ ਸਮੇਤ ਉਹ ਅਤੇ ਉਸ ਦਾ ਪਰਿਵਾਰ ਕਈ ਦਿਨਾਂ ਤਕ ਖਾਂਦੇ ਰਹੇ।+ 16 ਏਲੀਯਾਹ ਰਾਹੀਂ ਕਹੇ ਯਹੋਵਾਹ ਦੇ ਬਚਨ ਅਨੁਸਾਰ ਮਰਤਬਾਨ ਵਿੱਚੋਂ ਨਾ ਆਟਾ ਅਤੇ ਨਾ ਕੁੱਪੀ ਵਿੱਚੋਂ ਤੇਲ ਮੁੱਕਿਆ।

  • 1 ਰਾਜਿਆਂ 17:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਯਹੋਵਾਹ ਨੇ ਏਲੀਯਾਹ ਦੀ ਬੇਨਤੀ ਸੁਣੀ+ ਅਤੇ ਉਸ ਬੱਚੇ ਦੀ ਜਾਨ ਉਸ ਵਿਚ ਵਾਪਸ ਪੈ ਗਈ ਅਤੇ ਉਹ ਜੀਉਂਦਾ ਹੋ ਗਿਆ।+

  • 1 ਰਾਜਿਆਂ 17:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਇਹ ਦੇਖ ਕੇ ਉਸ ਔਰਤ ਨੇ ਏਲੀਯਾਹ ਨੂੰ ਕਿਹਾ: “ਹੁਣ ਮੈਂ ਜਾਣ ਗਈ ਹਾਂ ਕਿ ਤੂੰ ਸੱਚ-ਮੁੱਚ ਰੱਬ ਦਾ ਬੰਦਾ ਹੈਂ+ ਅਤੇ ਤੇਰੇ ਮੂੰਹ ਵਿਚ ਯਹੋਵਾਹ ਦਾ ਜੋ ਬਚਨ ਹੈ, ਉਹ ਸੱਚਾ ਹੈ।”

  • 1 ਰਾਜਿਆਂ 18:36
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 36 ਜਦੋਂ ਅਨਾਜ ਦਾ ਚੜ੍ਹਾਵਾ ਚੜ੍ਹਾਉਣ ਦਾ ਸਮਾਂ ਹੋਇਆ,+ ਤਾਂ ਏਲੀਯਾਹ ਨਬੀ ਅੱਗੇ ਆਇਆ ਅਤੇ ਕਹਿਣ ਲੱਗਾ: “ਹੇ ਯਹੋਵਾਹ, ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਦੇ ਪਰਮੇਸ਼ੁਰ,+ ਅੱਜ ਇਹ ਜ਼ਾਹਰ ਹੋ ਜਾਵੇ ਕਿ ਇਜ਼ਰਾਈਲ ਵਿਚ ਤੂੰ ਹੀ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਸੇਵਕ ਹਾਂ ਅਤੇ ਇਹ ਸਭ ਕੁਝ ਮੈਂ ਤੇਰੇ ਹੀ ਕਹੇ ਮੁਤਾਬਕ ਕੀਤਾ ਹੈ।+

  • 1 ਰਾਜਿਆਂ 18:38
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਉਸੇ ਵੇਲੇ ਯਹੋਵਾਹ ਨੇ ਉੱਪਰੋਂ ਅੱਗ ਵਰ੍ਹਾਈ ਜੋ ਹੋਮ-ਬਲ਼ੀ, ਲੱਕੜਾਂ, ਪੱਥਰਾਂ ਅਤੇ ਧੂੜ ਨੂੰ ਭਸਮ ਕਰ ਗਈ+ ਅਤੇ ਖਾਈ ਵਿਚਲੇ ਪਾਣੀ ਨੂੰ ਚੱਟ ਗਈ।+

  • 1 ਰਾਜਿਆਂ 18:46
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 46 ਪਰ ਯਹੋਵਾਹ ਦਾ ਹੱਥ ਏਲੀਯਾਹ ʼਤੇ ਆਇਆ ਅਤੇ ਉਸ ਨੇ ਆਪਣਾ ਕੱਪੜਾ ਆਪਣੇ ਲੱਕ ਦੁਆਲੇ ਬੰਨ੍ਹਿਆ ਅਤੇ ਯਿਜ਼ਰਾਏਲ ਤਕ ਜਾਂਦੇ ਰਾਹ ʼਤੇ ਭੱਜਦਾ ਹੋਇਆ ਅਹਾਬ ਤੋਂ ਵੀ ਅੱਗੇ ਨਿਕਲ ਗਿਆ।

  • 2 ਰਾਜਿਆਂ 2:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਫਿਰ ਏਲੀਯਾਹ ਨੇ ਆਪਣਾ ਚੋਗਾ*+ ਲਿਆ ਅਤੇ ਇਸ ਨੂੰ ਲਪੇਟ ਕੇ ਪਾਣੀ ʼਤੇ ਮਾਰਿਆ ਅਤੇ ਪਾਣੀ ਖੱਬੇ-ਸੱਜੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਜਿਸ ਕਰਕੇ ਉਹ ਦੋਵੇਂ ਸੁੱਕੀ ਜ਼ਮੀਨ ʼਤੇ ਤੁਰ ਕੇ ਪਾਰ ਲੰਘ ਗਏ।+

  • 2 ਰਾਜਿਆਂ 2:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਜਦੋਂ ਉਹ ਤੁਰਦੇ-ਤੁਰਦੇ ਗੱਲਾਂ ਕਰ ਰਹੇ ਸਨ, ਤਾਂ ਅਚਾਨਕ ਇਕ ਅਗਨ-ਰਥ ਅਤੇ ਅਗਨ-ਘੋੜਿਆਂ+ ਨੇ ਉਨ੍ਹਾਂ ਨੂੰ ਇਕ-ਦੂਜੇ ਤੋਂ ਅਲੱਗ ਕਰ ਦਿੱਤਾ ਤੇ ਏਲੀਯਾਹ ਤੇਜ਼ ਹਨੇਰੀ ਵਿਚ ਆਕਾਸ਼ ਵੱਲ ਨੂੰ ਚੜ੍ਹ ਗਿਆ।+

  • ਲੂਕਾ 1:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਨਾਲੇ ਉਹ ਪਰਮੇਸ਼ੁਰ ਦੇ ਅੱਗੇ ਏਲੀਯਾਹ ਨਬੀ ਵਰਗੇ ਜੋਸ਼* ਅਤੇ ਤਾਕਤ ਨਾਲ ਜਾਵੇਗਾ+ ਤਾਂਕਿ ਉਹ ਪਿਤਾਵਾਂ ਦੇ ਦਿਲਾਂ ਨੂੰ ਬੱਚਿਆਂ ਦੇ ਦਿਲਾਂ ਵਰਗਾ ਬਣਾਵੇ*+ ਅਤੇ ਅਣਆਗਿਆਕਾਰ ਲੋਕਾਂ ਦੇ ਦਿਲਾਂ ਨੂੰ ਬਦਲ ਕੇ ਉਨ੍ਹਾਂ ਨੂੰ ਧਰਮੀ ਲੋਕਾਂ ਵਾਂਗ ਬੁੱਧੀਮਾਨ ਬਣਾਵੇ। ਇਸ ਤਰ੍ਹਾਂ ਕਰ ਕੇ ਉਹ ਯਹੋਵਾਹ* ਲਈ ਲੋਕਾਂ ਨੂੰ ਤਿਆਰ ਕਰੇਗਾ।”+

  • ਯੂਹੰਨਾ 1:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਯਹੂਦੀਆਂ ਨੇ ਯਰੂਸ਼ਲਮ ਤੋਂ ਪੁਜਾਰੀਆਂ ਅਤੇ ਲੇਵੀਆਂ ਨੂੰ ਘੱਲ ਕੇ ਯੂਹੰਨਾ ਤੋਂ ਪੁੱਛਿਆ: “ਤੂੰ ਕੌਣ ਹੈਂ?”+

  • ਯੂਹੰਨਾ 1:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤਾਂ ਫਿਰ ਕੀ ਤੂੰ ਏਲੀਯਾਹ ਹੈਂ?”+ ਉਸ ਨੇ ਕਿਹਾ: “ਨਹੀਂ।” “ਕੀ ਤੂੰ ਨਬੀ ਹੈਂ ਜਿਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ?”+ ਉਸ ਨੇ ਜਵਾਬ ਦਿੱਤਾ: “ਨਹੀਂ!”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ