16 ਫਿਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਤੇ ਰਾਜੇ ਵਿਚਕਾਰ ਇਕਰਾਰ ਕੀਤਾ ਕਿ ਉਹ ਯਹੋਵਾਹ ਦੀ ਪਰਜਾ ਬਣੇ ਰਹਿਣਗੇ।+ 17 ਇਸ ਤੋਂ ਬਾਅਦ ਸਾਰੇ ਲੋਕ ਬਆਲ ਦੇ ਮੰਦਰ ਵਿਚ ਆਏ ਤੇ ਉਸ ਨੂੰ ਢਾਹ ਦਿੱਤਾ+ ਅਤੇ ਉਨ੍ਹਾਂ ਨੇ ਉਸ ਦੀਆਂ ਵੇਦੀਆਂ ਤੇ ਉਸ ਦੀਆਂ ਮੂਰਤੀਆਂ ਨੂੰ ਚਕਨਾਚੂਰ ਕਰ ਦਿੱਤਾ+ ਅਤੇ ਵੇਦੀਆਂ ਦੇ ਸਾਮ੍ਹਣੇ ਬਆਲ ਦੇ ਪੁਜਾਰੀ ਮੱਤਾਨ ਨੂੰ ਮਾਰ ਦਿੱਤਾ।+