-
2 ਰਾਜਿਆਂ 5:25-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਉਹ ਆਪਣੇ ਮਾਲਕ ਕੋਲ ਜਾ ਕੇ ਖੜ੍ਹ ਗਿਆ। ਅਲੀਸ਼ਾ ਨੇ ਉਸ ਨੂੰ ਕਿਹਾ: “ਤੂੰ ਕਿੱਥੋਂ ਆਇਆਂ ਗੇਹਾਜੀ?” ਉਸ ਨੇ ਕਿਹਾ: “ਤੇਰਾ ਸੇਵਕ ਤਾਂ ਕਿਤੇ ਵੀ ਨਹੀਂ ਗਿਆ।”+ 26 ਅਲੀਸ਼ਾ ਨੇ ਉਸ ਨੂੰ ਕਿਹਾ: “ਕੀ ਮੇਰਾ ਦਿਲ ਉੱਥੇ ਤੇਰੇ ਨਾਲ ਨਹੀਂ ਸੀ ਜਦੋਂ ਉਹ ਆਦਮੀ ਰਥ ਤੋਂ ਉੱਤਰ ਕੇ ਤੈਨੂੰ ਮਿਲਿਆ ਸੀ? ਕੀ ਇਹ ਸਮਾਂ ਚਾਂਦੀ, ਕੱਪੜੇ, ਜ਼ੈਤੂਨ ਜਾਂ ਅੰਗੂਰਾਂ ਦੇ ਬਾਗ਼, ਭੇਡਾਂ ਜਾਂ ਪਸ਼ੂ ਤੇ ਨੌਕਰ-ਨੌਕਰਾਣੀਆਂ ਲੈਣ ਦਾ ਹੈ?+ 27 ਹੁਣ ਨਾਮਾਨ ਦਾ ਕੋੜ੍ਹ+ ਤੈਨੂੰ ਤੇ ਤੇਰੀ ਔਲਾਦ ਨੂੰ ਹਮੇਸ਼ਾ ਲਈ ਲੱਗਿਆ ਰਹੇਗਾ।” ਉਸ ਨੂੰ ਉਸੇ ਵੇਲੇ ਕੋੜ੍ਹ ਹੋ ਗਿਆ ਤੇ ਉਹ ਬਰਫ਼ ਵਰਗਾ ਚਿੱਟਾ ਹੋ ਕੇ ਉਸ ਅੱਗਿਓਂ ਚਲਾ ਗਿਆ।+
-
-
2 ਰਾਜਿਆਂ 8:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਸ ਵੇਲੇ ਰਾਜਾ ਸੱਚੇ ਪਰਮੇਸ਼ੁਰ ਦੇ ਬੰਦੇ ਦੇ ਸੇਵਾਦਾਰ ਗੇਹਾਜੀ ਨਾਲ ਗੱਲ ਕਰ ਰਿਹਾ ਸੀ। ਉਸ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੈਨੂੰ ਉਨ੍ਹਾਂ ਸਾਰੇ ਵੱਡੇ-ਵੱਡੇ ਕੰਮਾਂ ਬਾਰੇ ਦੱਸ ਜੋ ਅਲੀਸ਼ਾ ਨੇ ਕੀਤੇ ਹਨ।”+
-