-
ਯਸਾਯਾਹ 6:1-3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਜਿਸ ਸਾਲ ਰਾਜਾ ਉਜ਼ੀਯਾਹ ਦੀ ਮੌਤ ਹੋਈ,+ ਮੈਂ ਯਹੋਵਾਹ ਨੂੰ ਉੱਚੇ ਅਤੇ ਬੁਲੰਦ ਸਿੰਘਾਸਣ ਉੱਤੇ ਬੈਠਾ ਦੇਖਿਆ+ ਅਤੇ ਉਸ ਦੇ ਕੱਪੜੇ ਦੇ ਘੇਰੇ ਨਾਲ ਮੰਦਰ ਭਰਿਆ ਹੋਇਆ ਸੀ। 2 ਸਰਾਫ਼ੀਮ ਉਸ ਦੀ ਹਜ਼ੂਰੀ ਵਿਚ ਖੜ੍ਹੇ ਸਨ; ਹਰੇਕ ਦੇ ਛੇ ਖੰਭ ਸਨ। ਹਰੇਕ* ਦੋ ਖੰਭਾਂ ਨਾਲ ਆਪਣਾ ਮੂੰਹ ਢਕਦਾ ਸੀ ਤੇ ਦੋ ਨਾਲ ਆਪਣੇ ਪੈਰ ਢਕਦਾ ਸੀ ਅਤੇ ਦੋ ਖੰਭਾਂ ਨਾਲ ਉੱਡਦਾ ਸੀ।
3 ਉਨ੍ਹਾਂ ਨੇ ਇਕ-ਦੂਜੇ ਨੂੰ ਪੁਕਾਰ ਕੇ ਕਿਹਾ:
“ਸੈਨਾਵਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ।+
ਸਾਰੀ ਧਰਤੀ ਉਸ ਦੀ ਮਹਿਮਾ ਨਾਲ ਭਰੀ ਹੋਈ ਹੈ।”
-
-
ਹਿਜ਼ਕੀਏਲ 1:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਮੈਂ ਦੇਖਿਆ ਕਿ ਉਹ ਲੱਕ ਤੋਂ ਲੈ ਕੇ ਉੱਪਰ ਤਕ ਸੋਨੇ-ਚਾਂਦੀ ਵਾਂਗ ਚਮਕਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਅੱਗ ਸੀ। ਲੱਕ ਤੋਂ ਲੈ ਕੇ ਹੇਠਾਂ ਤਕ ਉਹ ਅੱਗ ਵਰਗਾ ਦਿਸਦਾ ਸੀ+ ਅਤੇ ਉਸ ਦੇ ਆਲੇ-ਦੁਆਲੇ ਤੇਜ਼ ਚਮਕ ਸੀ। 28 ਹਾਂ, ਉਸ ਦੇ ਆਲੇ-ਦੁਆਲੇ ਫੈਲੀ ਤੇਜ਼ ਰੌਸ਼ਨੀ ਇਸ ਤਰ੍ਹਾਂ ਨਜ਼ਰ ਆਉਂਦੀ ਸੀ ਜਿਵੇਂ ਮੀਂਹ ਤੋਂ ਬਾਅਦ ਬੱਦਲਾਂ ਵਿਚ ਸਤਰੰਗੀ ਪੀਂਘ+ ਹੁੰਦੀ ਹੈ। ਇਹ ਦੇਖਣ ਨੂੰ ਯਹੋਵਾਹ ਦੀ ਮਹਿਮਾ ਵਰਗੀ ਲੱਗਦੀ ਸੀ।+ ਜਦ ਮੈਂ ਇਹ ਸਭ ਕੁਝ ਦੇਖਿਆ, ਤਾਂ ਮੈਂ ਮੂੰਹ ਭਾਰ ਡਿਗ ਪਿਆ ਅਤੇ ਮੈਂ ਕਿਸੇ ਦੇ ਗੱਲ ਕਰਨ ਦੀ ਆਵਾਜ਼ ਸੁਣੀ।
-