-
ਯਿਰਮਿਯਾਹ 7:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਕ ਪਾਸੇ ਤਾਂ ਤੁਸੀਂ ਚੋਰੀਆਂ ਕਰਦੇ ਹੋ,+ ਕਤਲ ਕਰਦੇ ਹੋ, ਹਰਾਮਕਾਰੀ ਕਰਦੇ ਹੋ, ਝੂਠੀਆਂ ਸਹੁੰਆਂ ਖਾਂਦੇ ਹੋ,+ ਬਆਲ ਦੇਵਤੇ ਨੂੰ ਬਲ਼ੀਆਂ ਚੜ੍ਹਾਉਂਦੇ ਹੋ+ ਅਤੇ ਉਨ੍ਹਾਂ ਦੇਵਤਿਆਂ ਦੇ ਪਿੱਛੇ ਜਾਂਦੇ ਹੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ, 10 ਦੂਜੇ ਪਾਸੇ, ਤੁਸੀਂ ਇਸ ਘਰ ਵਿਚ ਜਿਸ ਨਾਲ ਮੇਰਾ ਨਾਂ ਜੁੜਿਆ ਹੈ, ਮੇਰੇ ਸਾਮ੍ਹਣੇ ਖੜ੍ਹੇ ਹੋ ਕੇ ਇਹ ਕਹਿੰਦੇ ਹੋ, ‘ਅਸੀਂ ਬਚ ਜਾਵਾਂਗੇ।’ ਤੁਹਾਨੂੰ ਕੀ ਲੱਗਦਾ ਕਿ ਇਹ ਸਾਰੇ ਘਿਣਾਉਣੇ ਕੰਮ ਕਰ ਕੇ ਤੁਸੀਂ ਬਚ ਸਕਦੇ ਹੋ?
-
-
ਹਿਜ਼ਕੀਏਲ 13:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 “‘ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ: “‘ਤੁਸੀਂ ਝੂਠੀਆਂ ਗੱਲਾਂ ਕਹੀਆਂ ਹਨ ਅਤੇ ਤੁਸੀਂ ਜੋ ਦਰਸ਼ਣ ਦੇਖੇ ਹਨ, ਉਹ ਝੂਠੇ ਹਨ, ਇਸ ਲਈ ਮੈਂ ਤੁਹਾਡੇ ਖ਼ਿਲਾਫ਼ ਹਾਂ,’ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।”+
-