-
ਯਿਰਮਿਯਾਹ 21:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “‘ਯਹੋਵਾਹ ਕਹਿੰਦਾ ਹੈ: “ਇਸ ਤੋਂ ਬਾਅਦ ਮੈਂ ਯਹੂਦਾਹ ਦੇ ਰਾਜੇ ਸਿਦਕੀਯਾਹ, ਉਸ ਦੇ ਨੌਕਰਾਂ ਅਤੇ ਇਸ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਮਹਾਂਮਾਰੀ, ਤਲਵਾਰ ਅਤੇ ਕਾਲ਼ ਤੋਂ ਬਚ ਜਾਣਗੇ, ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ।+ ਰਾਜਾ ਉਨ੍ਹਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ। ਉਹ ਉਨ੍ਹਾਂ ʼਤੇ ਤਰਸ ਨਹੀਂ ਖਾਵੇਗਾ, ਨਾ ਹੀ ਉਨ੍ਹਾਂ ʼਤੇ ਦਇਆ ਕਰੇਗਾ ਅਤੇ ਨਾ ਹੀ ਉਨ੍ਹਾਂ ʼਤੇ ਰਹਿਮ ਕਰੇਗਾ।”’+
-
-
ਯਿਰਮਿਯਾਹ 34:18-20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ‘ਮੈਂ ਉਨ੍ਹਾਂ ਆਦਮੀਆਂ ਨਾਲ ਇਸ ਤਰ੍ਹਾਂ ਕਰਾਂਗਾ ਜਿਨ੍ਹਾਂ ਨੇ ਇਕਰਾਰ ਦੀਆਂ ਗੱਲਾਂ ਦੀ ਪਾਲਣਾ ਨਾ ਕਰ ਕੇ ਮੇਰੇ ਇਕਰਾਰ ਦੀ ਉਲੰਘਣਾ ਕੀਤੀ। ਉਨ੍ਹਾਂ ਨੇ ਮੇਰੇ ਸਾਮ੍ਹਣੇ ਇਹ ਇਕਰਾਰ ਕਰਨ ਵੇਲੇ ਵੱਛੇ ਦੇ ਦੋ ਟੁਕੜੇ ਕੀਤੇ ਸਨ ਅਤੇ ਉਨ੍ਹਾਂ ਦੇ ਵਿੱਚੋਂ ਦੀ ਲੰਘੇ ਸਨ।*+ 19 ਹਾਂ, ਮੈਂ ਯਹੂਦਾਹ ਦੇ ਹਾਕਮਾਂ, ਯਰੂਸ਼ਲਮ ਦੇ ਹਾਕਮਾਂ, ਦਰਬਾਰੀਆਂ, ਪੁਜਾਰੀਆਂ ਅਤੇ ਦੇਸ਼ ਦੇ ਸਾਰੇ ਲੋਕਾਂ ਨਾਲ ਇਸ ਤਰ੍ਹਾਂ ਕਰਾਂਗਾ ਜਿਹੜੇ ਵੱਛੇ ਦੇ ਦੋ ਟੁਕੜਿਆਂ ਵਿੱਚੋਂ ਦੀ ਲੰਘੇ ਸਨ: 20 ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ। ਉਨ੍ਹਾਂ ਦੀਆਂ ਲਾਸ਼ਾਂ ਨੂੰ ਆਕਾਸ਼ ਦੇ ਪੰਛੀ ਅਤੇ ਧਰਤੀ ਦੇ ਜਾਨਵਰ ਖਾਣਗੇ।+
-