7 ਬਾਈਬਲ ਵਿਚ ਯੂਨਾਨੀ ਸ਼ਬਦ “ਪਨੈਵਮਾ” ਦਾ ਮਤਲਬ
ਯੂਨਾਨੀ ਲਿਖਤਾਂ ਵਿਚ ਯੂਨਾਨੀ ਸ਼ਬਦ “ਪਨੈਵਮਾ” 334 ਵਾਰ ਆਉਂਦਾ ਹੈ। ਪੰਜਾਬੀ ਦੀਆਂ ਕਈ ਬਾਈਬਲਾਂ ਵਿਚ ਇਸ ਦਾ ਅਨੁਵਾਦ “ਆਤਮਾ” ਕੀਤਾ ਗਿਆ ਹੈ, ਪਰ ਇਸ ਅਨੁਵਾਦ ਵਿਚ ਆਲੇ-ਦੁਆਲੇ ਦੀਆਂ ਆਇਤਾਂ ਦੇਖ ਕੇ ਅਸੀਂ ਇਸ ਦਾ ਸਹੀ-ਸਹੀ ਮਤਲਬ ਦਿੱਤਾ ਹੈ। ਮਿਸਾਲ ਲਈ, ਜਿੱਥੇ “ਪਨੈਵਮਾ” ਸ਼ਬਦ ਵਰਤ ਕੇ ਪਰਮੇਸ਼ੁਰ ਦੀ ਸ਼ਕਤੀ ਦੀ ਗੱਲ ਕੀਤੀ ਗਈ ਜਿਸ ਨਾਲ ਉਹ ਸਾਰੇ ਕੰਮ ਕਰਦਾ ਹੈ, ਤਾਂ ਉੱਥੇ ਅਸੀਂ “ਪਰਮੇਸ਼ੁਰ ਦੀ ਪਵਿੱਤਰ ਸ਼ਕਤੀ” ਜਾਂ “ਪਵਿੱਤਰ ਸ਼ਕਤੀ” ਵਰਗੇ ਸ਼ਬਦ ਇਸਤੇਮਾਲ ਕੀਤੇ ਹਨ।
ਇਹ ਯੂਨਾਨੀ ਸ਼ਬਦ ਪਹਿਲੀ ਵਾਰ ਮੱਤੀ 1:18 ਵਿਚ ਆਉਂਦਾ ਹੈ ਜਿੱਥੇ ਇਸ ਦਾ ਅਨੁਵਾਦ “ਪਵਿੱਤਰ ਸ਼ਕਤੀ” ਕੀਤਾ ਗਿਆ ਹੈ। “ਪਨੈਵਮਾ” ਦਾ ਮੂਲ ਭਾਵ ਹੈ “ਸਾਹ,” ਪਰ ਇਹ ਸ਼ਬਦ ਕਈ ਹੋਰ ਤਰੀਕਿਆਂ ਨਾਲ ਵੀ ਇਸਤੇਮਾਲ ਕੀਤਾ ਗਿਆ ਹੈ। ਭਾਵੇਂ ਇਸ ਨੂੰ ਜਿਸ ਮਰਜ਼ੀ ਤਰੀਕੇ ਨਾਲ ਲਾਗੂ ਕੀਤਾ ਗਿਆ ਹੋਵੇ, ਪਰ ਇਕ ਆਮ ਗੱਲ ਸਾਫ਼ ਦੇਖੀ ਜਾ ਸਕਦੀ ਹੈ: ਇਹ ਸ਼ਬਦ ਅਜਿਹੀ ਕਿਸੇ ਸ਼ਕਤੀ ਨੂੰ ਦਰਸਾਉਂਦਾ ਹੈ ਜਿਸ ਨੂੰ ਇਨਸਾਨ ਦੇਖ ਨਹੀਂ ਸਕਦੇ ਪਰ, ਉਸ ਸ਼ਕਤੀ ਦੇ ਕੰਮ ਕਰਨ ਦੇ ਅਸਰ ਦੇਖੇ ਜਾ ਸਕਦੇ ਹਨ। ਭਾਵੇਂ ਅਸੀਂ ਇਸ ਸ਼ਕਤੀ ਨੂੰ ਦੇਖ ਨਹੀਂ ਸਕਦੇ, ਪਰ ਅਸੀਂ ਇਸ ਦਾ ਅਸਰ ਦੇਖ ਸਕਦੇ ਹਾਂ। ਹੇਠਾਂ ਅਸੀਂ ਦਿਖਾਇਆ ਹੈ ਕਿ “ਪਨੈਵਮਾ” ਸ਼ਬਦ ਕਿਨ੍ਹਾਂ ਵੱਖਰੇ ਤਰੀਕਿਆਂ ਨਾਲ ਇਸਤੇਮਾਲ ਕੀਤਾ ਗਿਆ ਹੈ।
“ਪਨੈਵਮਾ”—ਹਵਾ
“ਪਨੈਵਮਾ”—ਪਰਮੇਸ਼ੁਰ ਦੀ ਸ਼ਕਤੀ ਜਿਸ ਜ਼ਰੀਏ ਉਹ ਸਾਰੇ ਕੰਮ ਕਰਦਾ ਹੈ
ਲੂਕਾ 1:67; 2:27; ਯੂਹੰਨਾ 14:26
“ਪਨੈਵਮਾ”—ਜਾਨ
ਲੂਕਾ 8:55; 23:46; ਰਸੂਲਾਂ ਦੇ ਕੰਮ 7:59
“ਪਨੈਵਮਾ”—ਅਦਿੱਖ ਪਰਮੇਸ਼ੁਰ ਲਈ
ਯੂਹੰਨਾ 4:24; 2 ਕੁਰਿੰਥੀਆਂ 3:17, 18
“ਪਨੈਵਮਾ”—ਸਵਰਗੀ ਸਰੀਰ
“ਪਨੈਵਮਾ”—ਦੂਤ
ਮੱਤੀ 8:16; 10:1; ਮਰਕੁਸ 3:11; 3:30; ਇਬਰਾਨੀਆਂ 1:7
“ਪਨੈਵਮਾ”—ਜੋਸ਼, ਝੁਕਾਅ ਅਤੇ ਜਜ਼ਬਾਤ
ਲੂਕਾ 1:17; ਯੂਹੰਨਾ 11:33; 13:21
“ਪਨੈਵਮਾ”—ਸੰਦੇਸ਼ ਜੋ ਪਰਮੇਸ਼ੁਰ ਤੋਂ ਆਏ ਲੱਗਦੇ ਹਨ