‘ਪਰਮੇਸ਼ੁਰ ਦੀ ਮਰਜ਼ੀ ਪੂਰੀ ਹੋਵੇ’
1. 2012 ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦੇ ਪ੍ਰੋਗ੍ਰਾਮ ਦਾ ਕੀ ਵਿਸ਼ਾ ਹੈ ਅਤੇ ਇਹ ਸਾਡੇ ਲਈ ਇੰਨਾ ਜ਼ਰੂਰੀ ਕਿਉਂ ਹੈ?
1 ਯਹੋਵਾਹ ਦੀ ਇੱਛਾ ਨਾਲ ਹੀ ਅਸੀਂ ਬਣਾਏ ਗਏ ਹਾਂ। (ਪਰ. 4:11) ਉਸ ਦੀ ਇੱਛਾ ਸਿੱਖਣ ਅਤੇ ਪੂਰੀ ਕਰਨ ਤੋਂ ਬਿਨਾਂ ਸਾਡੀ ਜ਼ਿੰਦਗੀ ਬੇਕਾਰ ਹੈ। ਪਰ ਸਾਡੇ ਸਾਰਿਆਂ ਵਿਚ “ਸਰੀਰ ਅਤੇ ਮਨ ਦੀਆਂ ਚਾਹਵਾਂ” ਜਾਂ “ਕੌਮਾਂ ਦੀ ਮਨਸ਼ਾ ਪੂਰੀ ਕਰਨ” ਦਾ ਕੁਦਰਤੀ ਝੁਕਾਅ ਹੈ। (ਅਫ਼. 2:3; 1 ਪਤ. 4:3; 2 ਪਤ. 2:10) ਪਰਮੇਸ਼ੁਰ ਦੀ ਮਦਦ ਤੋਂ ਬਿਨਾਂ ਅਸੀਂ ‘ਸ਼ਤਾਨ ਦੀ ਇੱਛਿਆ ਨੂੰ ਪੂਰਿਆਂ ਕਰਨ ਲਈ ਉਸ ਦੀ ਫਾਹੀ ਵਿੱਚ ਫੱਸ’ ਸਕਦੇ ਹਾਂ। (2 ਤਿਮੋ. 2:26) 2012 ਸੇਵਾ ਸਾਲ ਦੇ ਖ਼ਾਸ ਸੰਮੇਲਨ ਦਿਨ ਦਾ ਸਾਡਾ ਪ੍ਰੋਗ੍ਰਾਮ ਯਿਸੂ ਦੀ ਪ੍ਰਾਰਥਨਾ ਵਿਚ ਤੀਜੀ ਬੇਨਤੀ, ਯਾਨੀ ‘ਤੇਰੀ ਮਰਜ਼ੀ ਪੂਰੀ ਹੋਵੇ’ ਦੇ ਅਨੁਸਾਰ ਚਲਣ ਵਿਚ ਸਾਡੀ ਮਦਦ ਕਰੇਗਾ।—ਮੱਤੀ 6:9, 10.
2. ਪ੍ਰੋਗ੍ਰਾਮ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?
2 ਜਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ: ਪ੍ਰੋਗ੍ਰਾਮ ਸੁਣਦੇ ਵੇਲੇ ਇਨ੍ਹਾਂ ਸਵਾਲਾਂ ਦੇ ਜਵਾਬ ਧਿਆਨ ਨਾਲ ਸੁਣੋ: ਪਰਮੇਸ਼ੁਰ ਦਾ ਬਚਨ ਸੁਣਨ ਤੋਂ ਇਲਾਵਾ ਸਾਨੂੰ ਹੋਰ ਕੀ ਕੁਝ ਕਰਨ ਦੀ ਲੋੜ ਹੈ? ਅਸੀਂ ਪਰਮੇਸ਼ੁਰ ਦੀ ਮਰਜ਼ੀ ਕਿਵੇਂ ਜਾਣ ਸਕਦੇ ਹਾਂ? ਸਾਨੂੰ ਹਰ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਲਈ ਕਿਉਂ ਤਿਆਰ ਰਹਿਣਾ ਚਾਹੀਦਾ ਹੈ? ਅਸੀਂ ਜ਼ਿੰਦਗੀ ਵਿਚ ਖ਼ੁਸ਼ੀ ਕਿੱਦਾਂ ਪਾ ਸਕਦੇ ਹਾਂ? ਨੌਜਵਾਨੋ, ਤੁਹਾਨੂੰ ਯਹੋਵਾਹ ਦੀ ਨਜ਼ਰ ਵਿਚ ਕਿਹੋ ਜਿਹੇ ਹੋਣਾ ਚਾਹੀਦਾ ਹੈ? ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਦੇ ਕੀ ਫ਼ਾਇਦੇ ਹਨ? ਸਾਡੇ ਲਈ ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਦੂਸਰਿਆਂ ਦੀ ਹੌਸਲਾ-ਅਫ਼ਜ਼ਾਈ ਕਰੀਏ?
3. ਅਸੀਂ ਇਸ ਖ਼ਾਸ ਸੰਮੇਲਨ ਦਿਨ ਤੋਂ ਪੂਰੀ ਤਰ੍ਹਾਂ ਫ਼ਾਇਦਾ ਕਿਵੇਂ ਉੱਠਾ ਸਕਦੇ ਹਾਂ?
3 ਸੰਮੇਲਨ ਵਿਚ ਆਉਣ ਦਾ ਪੱਕਾ ਇਰਾਦਾ ਕਰੋ ਅਤੇ ਪ੍ਰੋਗ੍ਰਾਮ ਪੂਰੇ ਧਿਆਨ ਨਾਲ ਸੁਣੋ। ਸ਼ਾਇਦ ਉੱਥੇ ਬੈਥਲ ਤੋਂ ਇਕ ਭਰਾ ਜਾਂ ਇਕ ਸਫ਼ਰੀ ਨਿਗਾਹਬਾਨ ਭਾਸ਼ਣ ਦੇਵੇਗਾ। ਪ੍ਰੋਗ੍ਰਾਮ ਤੋਂ ਪਹਿਲਾਂ ਜਾਂ ਬਾਅਦ ਵਿਚ ਉਸ ਨਾਲ ਅਤੇ ਜੇ ਉਹ ਵਿਆਹਿਆ ਹੋਇਆ ਹੈ, ਤਾਂ ਉਸ ਦੀ ਪਤਨੀ ਨਾਲ ਵੀ ਗੱਲਬਾਤ ਕਰੋ। ਘਰ ਵਾਪਸ ਪਹੁੰਚ ਕੇ ਪ੍ਰੋਗ੍ਰਾਮ ਨੂੰ ਭੁੱਲ ਨਾ ਜਾਇਓ, ਸਗੋਂ ਪਰਿਵਾਰ ਨਾਲ ਬੈਠ ਕੇ ਇਸ ਬਾਰੇ ਚਰਚਾ ਕਰੋ ਕਿ ਤੁਸੀਂ ਇਕੱਠੇ ਮਿਲ ਕੇ ਪਰਮੇਸ਼ੁਰ ਦੀ ਇੱਛਾ ਹੋਰ ਕਿਵੇਂ ਪੂਰੀ ਕਰ ਸਕਦੇ ਹੋ।—ਯਾਕੂ. 1:25.
4. ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਪਰਮੇਸ਼ੁਰ ਦੀ ਮਰਜ਼ੀ ਨੂੰ ਪਹਿਲ ਦੇਈਏ?
4 ਯਹੋਵਾਹ ਉਨ੍ਹਾਂ ਲੋਕਾਂ ਨੂੰ ਜਲਦੀ ਦੀ ਨਾਸ਼ ਕਰੇਗਾ ਜੋ ਉਸ ਦੀ ਇੱਛਾ ਪੂਰੀ ਕਰਨ ਦੀ ਬਜਾਇ ਆਪਣੀਆਂ ਹੀ ਇੱਛਾਵਾਂ ਪੂਰੀਆਂ ਕਰਨ ਵਿਚ ਲੱਗੇ ਰਹਿੰਦੇ ਹਨ। (1 ਯੂਹੰ. 2:17) ਇਸ ਕਰਕੇ ਅਸੀਂ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਨੇ ਸਮੇਂ ਸਿਰ ਸਾਨੂੰ ਇਹ ਜਾਣਕਾਰੀ ਦੇਣ ਦਾ ਇੰਤਜ਼ਾਮ ਕੀਤਾ ਹੈ ਤਾਂਕਿ ਅਸੀਂ ਪਰਮੇਸ਼ੁਰ ਦੀ ਮਰਜ਼ੀ ਨੂੰ ਪਹਿਲ ਦੇ ਸਕੀਏ!