ਪ੍ਰਚਾਰ ਵਿਚ ਕੀ ਕਹੀਏ
ਸਤੰਬਰ ਦੇ ਪਹਿਲੇ ਸ਼ਨੀਵਾਰ ਨੂੰ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ
“ਕਿਸੇ-ਨਾ-ਕਿਸੇ ਸਮੇਂ ਤੇ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ। ਮੁਸੀਬਤ ਆਉਣ ਤੇ ਰੱਬ ਨੂੰ ਨਾ ਮੰਨਣ ਵਾਲੇ ਲੋਕ ਵੀ ਪ੍ਰਾਰਥਨਾ ਕਰਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਰੱਬ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ? [ਜਵਾਬ ਲਈ ਸਮਾਂ ਦਿਓ।] ਕੀ ਤੁਸੀਂ ਬਾਈਬਲ ਵਿੱਚੋਂ ਜਾਣਨਾ ਚਾਹੋਗੇ ਕਿ ਅਸੀਂ ਕਿਵੇਂ ਪ੍ਰਾਰਥਨਾ ਕਰੀਏ ਕਿ ਰੱਬ ਸਾਡੀ ਸੁਣੇ?” ਜੇ ਘਰ-ਮਾਲਕ ਰਾਜ਼ੀ ਹੈ, ਤਾਂ ਸਤੰਬਰ-ਅਕਤੂਬਰ ਪਹਿਰਾਬੁਰਜ ਦੇ ਪਿਛਲੇ ਸਫ਼ੇ ʼਤੇ ਦੂਜੇ ਸਵਾਲ ਹੇਠ ਦਿੱਤੀ ਜਾਣਕਾਰੀ ʼਤੇ ਚਰਚਾ ਕਰੋ ਅਤੇ ਘੱਟੋ-ਘੱਟ ਇਕ ਹਵਾਲਾ ਪੜ੍ਹੋ। ਉਸ ਨੂੰ ਰਸਾਲਾ ਦਿਓ ਤੇ ਦੁਬਾਰਾ ਮਿਲਣ ਦਾ ਇੰਤਜ਼ਾਮ ਕਰੋ।
ਪਹਿਰਾਬੁਰਜ ਸਤੰਬਰ-ਅਕਤੂਬਰ
“ਅਸੀਂ ਜਿਨ੍ਹਾਂ ਲੋਕਾਂ ਨਾਲ ਗੱਲ ਕਰਦੇ ਹਾਂ, ਆਮ ਤੌਰ ਤੇ ਉਨ੍ਹਾਂ ਦਾ ਆਪਣਾ ਧਰਮ ਹੁੰਦਾ ਹੈ। ਪਰ ਕਈ ਕਹਿੰਦੇ ਹਨ ਕਿ ਉਨ੍ਹਾਂ ਦਾ ਧਰਮ ਤੋਂ ਵਿਸ਼ਵਾਸ ਉੱਠ ਗਿਆ ਹੈ। ਜਿਹੜੇ ਲੋਕ ਰੱਬ ਨੂੰ ਮੰਨਣ ਦਾ ਦਾਅਵਾ ਕਰਦੇ ਹਨ, ਜਦੋਂ ਉਹ ਗ਼ਲਤ ਕੰਮ ਕਰਦੇ ਹਨ, ਤਾਂ ਤੁਹਾਨੂੰ ਕਿੱਦਾਂ ਲੱਗਦਾ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਤੁਹਾਨੂੰ ਧਰਮ-ਗ੍ਰੰਥ ਵਿੱਚੋਂ ਇਕ ਹਵਾਲਾ ਦਿਖਾ ਸਕਦਾ ਹਾਂ ਜੋ ਧਰਮ ਦੀ ਜਾਂਚ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ? [ਜੇ ਘਰ-ਮਾਲਕ ਦਿਲਚਸਪੀ ਲੈਂਦਾ ਹੈ, ਤਾਂ ਲੂਕਾ 6:44ੳ ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਧਰਮ ਦੇ ਨਾਂ ʼਤੇ ਕਿਹੋ ਜਿਹੇ ਬੁਰੇ ਕੰਮ ਕੀਤੇ ਜਾਂਦੇ ਹਨ। ਨਾਲੇ ਇਸ ਸਵਾਲ ਦਾ ਵੀ ਜਵਾਬ ਮਿਲਦਾ ਹੈ, ਕੀ ਕੋਈ ਧਰਮ ਹੈ ਜਿਸ ʼਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ?”