ਸਾਡੀ ਮਸੀਹੀ ਜ਼ਿੰਦਗੀ
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੀਆਂ ਖ਼ਾਸੀਅਤਾਂ
ਤੁਹਾਨੂੰ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਵਿਚ ਦਿੱਤੀਆਂ ਵੀਡੀਓ ਦਿਖਾਉਣੀਆਂ ਜ਼ਰੂਰ ਚੰਗੀਆਂ ਲੱਗਦੀਆਂ ਹੋਣੀਆਂ। ਤੁਸੀਂ ਵਿਦਿਆਰਥੀ ਦੀ ਰਾਇ ਜਾਣਨ ਲਈ ਸਵਾਲ ਵੀ ਪੁੱਛਦੇ ਹੋਣੇ। ਤੁਸੀਂ “ਕੁਝ ਲੋਕਾਂ ਦਾ ਕਹਿਣਾ ਹੈ,” “ਟੀਚਾ” ਅਤੇ “ਇਹ ਵੀ ਦੇਖੋ” ਭਾਗਾਂ ਦਾ ਇਸਤੇਮਾਲ ਕਰਦੇ ਹੋਣੇ। ਇਸ ਕਿਤਾਬ ਦੀਆਂ ਹੋਰ ਕਿਹੜੀਆਂ ਖ਼ਾਸੀਅਤਾਂ ਵਰਤ ਕੇ ਤੁਸੀਂ ਚੇਲੇ ਬਣਾਉਣ ਦਾ ਕੰਮ ਕਰ ਸਕਦੇ ਹੋ?—ਮੱਤੀ 28:19, 20.
ਲੇਖ ਅਤੇ ਵੀਡੀਓ: ਜੇ ਤੁਹਾਨੂੰ ਛਪੀ ਹੋਈ ਕਿਤਾਬ ਤੋਂ ਸਟੱਡੀ ਕਰਾਉਣੀ ਪਸੰਦ ਹੈ, ਤਾਂ ਤੁਸੀਂ ਸਟੱਡੀ ਦੌਰਾਨ ਪਾਠ ਨਾਲ ਜੁੜੀਆਂ ਸਾਰੀਆਂ ਵੀਡੀਓ ਅਤੇ ਲੇਖ ਕਿਵੇਂ ਦੇਖ ਸਕਦੇ ਹੋ? ਕਿਤਾਬ ਦੇ ਚਾਰ ਭਾਗ ਹਨ। ਆਪਣੇ ਮੋਬਾਇਲ ਜਾਂ ਟੇਬਲੈੱਟ ਵਗੈਰਾ ʼਤੇ ਕਿਤਾਬ ਖੋਲ੍ਹ ਕੇ ਕਿਸੇ ਇਕ ਭਾਗ ʼਤੇ ਕਲਿੱਕ ਕਰੋ। ਉਸ ਭਾਗ ਦੇ ਸਭ ਤੋਂ ਹੇਠਾਂ “ਭਾਗ ਨਾਲ ਜੁੜੇ ਲੇਖ ਅਤੇ ਵੀਡੀਓ” ਆਪਸ਼ਨ ʼਤੇ ਕਲਿੱਕ ਕਰੋ। (ਤਸਵੀਰ 1 ਦੇਖੋ।)
“ਇਮੇਜ ਦਿਖਾਓ” (Printed Edition): ਮੋਬਾਇਲ ਜਾਂ ਟੇਬਲੈੱਟ ਵਗੈਰਾ ਤੋਂ ਸਟੱਡੀ ਕਰਾਉਂਦਿਆਂ ਤੁਸੀਂ “ਇਮੇਜ ਦਿਖਾਓ” ਆਪਸ਼ਨ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਵਰਤਣ ਲਈ ਤੁਸੀਂ ਪਾਠ ਦੇ ਸਫ਼ੇ ਉੱਪਰ ਸੱਜੇ ਪਾਸੇ ਦਿੱਤੀਆਂ ਤਿੰਨ ਬਿੰਦੀਆਂ ʼਤੇ ਕਲਿੱਕ ਕਰੋ ਅਤੇ ਫਿਰ “ਇਮੇਜ ਦਿਖਾਓ” ਚੁਣੋ। ਇਸ ਸੈਟਿੰਗ ਨੂੰ ਚੁਣ ਕੇ ਤੁਸੀਂ ਦੇਖ ਸਕੋਗੇ ਕਿ ਪਾਠ ਵਿਚ ਦਿੱਤੀ ਜਾਣਕਾਰੀ ਪਾਠ ਦੇ ਵਿਸ਼ੇ ਨਾਲ ਕਿਵੇਂ ਮੇਲ ਖਾਂਦੀ ਹੈ। ਤਿੰਨ ਬਿੰਦੀਆਂ ʼਤੇ ਦੁਬਾਰਾ ਕਲਿੱਕ ਕਰ ਕੇ “ਸਿਰਫ਼ ਸ਼ਬਦ ਦਿਖਾਓ” (Digital Edition) ਆਪਸ਼ਨ ਚੁਣ ਸਕਦੇ ਹੋ।
“ਕੀ ਮੈਂ ਤਿਆਰ ਹਾਂ?”: ਇਹ ਡੱਬੀਆਂ ਕਿਤਾਬ ਦੇ ਅਖ਼ੀਰ ਵਿਚ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਮੰਡਲੀ ਨਾਲ ਪ੍ਰਚਾਰ ਕਰਨ ਅਤੇ ਬਪਤਿਸਮਾ ਲੈਣ ਲਈ ਵਿਦਿਆਰਥੀ ਨੂੰ ਕੀ-ਕੀ ਕਰਨ ਦੀ ਲੋੜ ਹੈ। (ਤਸਵੀਰ 2 ਦੇਖੋ।)
ਹੋਰ ਜਾਣਕਾਰੀ: ਇਸ ਵਿਚ ਕੁਝ ਜ਼ਰੂਰੀ ਵਿਸ਼ਿਆਂ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ। ਇਸ ਕਿਤਾਬ ਦੀ ਇਲੈਕਟ੍ਰਾਨਿਕ ਕਾਪੀ ਵਿਚ ਹਰੇਕ ਵਿਸ਼ੇ ਦੇ ਹੇਠ ਇਕ ਲਿੰਕ ਦਿੱਤਾ ਗਿਆ ਹੈ ਜਿਸ ʼਤੇ ਕਲਿੱਕ ਕਰ ਕੇ ਤੁਸੀਂ ਪਾਠ ʼਤੇ ਵਾਪਸ ਜਾ ਸਕਦੇ ਹੋ। (ਤਸਵੀਰ 2 ਦੇਖੋ।)
ਜੇ ਤਰੱਕੀ ਕਰ ਰਹੇ ਵਿਦਿਆਰਥੀ ਦਾ ਇਸ ਕਿਤਾਬ ਦੀ ਸਟੱਡੀ ਖ਼ਤਮ ਹੋਣ ਤੋਂ ਪਹਿਲਾਂ ਹੀ ਬਪਤਿਸਮਾ ਹੋ ਜਾਂਦਾ ਹੈ, ਫਿਰ ਵੀ ਉਸ ਨਾਲ ਪੂਰੀ ਕਿਤਾਬ ਦੀ ਸਟੱਡੀ ਕਰੋ। ਤੁਸੀਂ ਸਟੱਡੀ ਦਾ ਸਮਾਂ, ਰਿਟਰਨ ਵਿਜ਼ਿਟਾਂ ਅਤੇ ਸਟੱਡੀ ਨੂੰ ਆਪਣੀ ਪ੍ਰਚਾਰ ਦੀ ਰਿਪੋਰਟ ਵਿਚ ਲਿਖ ਸਕਦੇ ਹੋ। ਜੇ ਕੋਈ ਪ੍ਰਚਾਰਕ ਤੁਹਾਡੇ ਨਾਲ ਸਟੱਡੀ ਵਿਚ ਸ਼ਾਮਲ ਹੁੰਦਾ ਹੈ, ਤਾਂ ਉਹ ਵੀ ਸਟੱਡੀ ਕਰਾਉਣ ਦਾ ਸਮਾਂ ਲਿਖ ਸਕਦਾ ਹੈ।