ਦਿਲਾਂ-ਦਿਮਾਗਾਂ ਤਕ ਪਹੁੰਚਣ ਲਈ ਬਰੋਸ਼ਰਾਂ ਦੀ ਵਰਤੋਂ ਕਰੋ
1 ਬਾਈਬਲ ਸੱਚਾਈ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਦਿਲਾਂ-ਦਿਮਾਗਾਂ ਤਕ ਪਹੁੰਚੇ। ਜਦੋਂ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਸੱਚਾਈ ਦਾ ਅਰਥ ਸਮਝਾਇਆ, ਤਾਂ ਉਸ ਨੇ ਅਜਿਹੇ ਵਿਸ਼ੇ ਚੁਣੇ ਜੋ ਉਨ੍ਹਾਂ ਦੀ ਦਿਲਚਸਪੀ ਦੇ ਸਨ ਅਤੇ ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ। (ਲੂਕਾ 24:17, 27, 32, 45) ਸਾਡੀ ਸੇਵਕਾਈ ਦੀ ਸਫ਼ਲਤਾ ਕਾਫ਼ੀ ਹੱਦ ਤਕ ਇਸ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੇ ਸੁਣਨ ਵਾਲਿਆਂ ਦੀਆਂ ਅਧਿਆਤਮਿਕ ਲੋੜਾਂ ਨੂੰ ਪਛਾਣਨ ਦਾ ਕਿੰਨਾ ਜਤਨ ਕਰਦੇ ਹਾਂ।
2 ਸੇਵਕਾਈ ਵਿਚ ਮਿਲਣ ਵਾਲੇ ਲੋਕਾਂ ਦੇ ਦਿਲਾਂ-ਦਿਮਾਗਾਂ ਤਕ ਪਹੁੰਚਣ ਲਈ ਬਰੋਸ਼ਰ ਪ੍ਰਭਾਵਸ਼ਾਲੀ ਔਜ਼ਾਰ ਸਿੱਧ ਹੋ ਸਕਦੇ ਹਨ। ਪਹਿਲਾਂ ਤੋਂ ਹੀ ਇਸ ਉੱਤੇ ਸੋਚ-ਵਿਚਾਰ ਕਰੋ ਕਿ ਅਗਸਤ ਵਿਚ ਪੇਸ਼ ਕੀਤੇ ਜਾਣ ਵਾਲੇ ਹਰੇਕ ਬਰੋਸ਼ਰ ਦੇ ਸੰਦੇਸ਼ ਪ੍ਰਤੀ ਸ਼ਾਇਦ ਕੌਣ ਚੰਗੀ ਪ੍ਰਤਿਕ੍ਰਿਆ ਦਿਖਾਵੇਗਾ:
—ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਜਿਹੜੇ ਲੋਕ ਮਾਲੀ ਤੌਰ ਤੇ ਸੰਕਟ ਵਿਚ ਹਨ ਜਾਂ ਜਿਨ੍ਹਾਂ ਨੇ ਬਿਪਤਾ ਦਾ ਅਨੁਭਵ ਕੀਤਾ ਹੈ, ਉਹ ਦੁੱਖਾਂ ਤੋਂ ਮੁਕਤ ਇਕ ਭਵਿੱਖ ਦੇ ਇਸ ਦਿਲਾਸੇ ਭਰੇ ਸੰਦੇਸ਼ ਦੀ ਕਦਰ ਕਰਨਗੇ।
—ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ? ਆਪਣੇ ਭਵਿੱਖ ਬਾਰੇ ਗੰਭੀਰਤਾ ਨਾਲ ਸੋਚ ਰਹੇ ਨੌਜਵਾਨ ਇਸ ਬਰੋਸ਼ਰ ਵਿਚ ਪਾਏ ਜਾਂਦੇ ਬਾਈਬਲ-ਆਧਾਰਿਤ ਜਵਾਬਾਂ ਤੋਂ ਲਾਭ ਪ੍ਰਾਪਤ ਕਰਨਗੇ।
—ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! ਇਸ ਵਿਚ ਦਿੱਤੀਆਂ ਬਹੁਤ ਸਾਰੀਆਂ ਤਸਵੀਰਾਂ ਅਤੇ ਉਲਿਖਤ ਸ਼ਾਸਤਰਵਚਨ, ਪਰਮੇਸ਼ੁਰ ਦੇ ਮਕਸਦਾਂ ਨੂੰ ਸਮਝਣ ਵਿਚ ਛੋਟੇ ਬੱਚਿਆਂ ਦੀ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨਗੇ ਜੋ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਦੇ ਹਨ।
—ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ। ਸਰਕਾਰ ਨਾਲ ਸੰਬੰਧ ਰੱਖਣ ਵਾਲਾ ਇਕ ਵਿਅਕਤੀ ਸ਼ਾਇਦ ਇਸ ਸੰਦੇਸ਼ ਪ੍ਰਤੀ ਚੰਗੀ ਪ੍ਰਤਿਕ੍ਰਿਆ ਦਿਖਾਵੇ ਕਿ ਕਿਵੇਂ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਦੀਆਂ ਮੁਸ਼ਕਲ ਸਮੱਸਿਆਵਾਂ ਨੂੰ ਹੱਲ ਕਰੇਗਾ।
—ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ। ਬਹੁਤ ਸਾਰੇ ਅੰਤਿਮ-ਸੰਸਕਾਰ ਪ੍ਰਬੰਧਕ ਇਸ ਬਰੋਸ਼ਰ ਦੀਆਂ ਕਾਪੀਆਂ ਖ਼ੁਸ਼ੀ ਨਾਲ ਲੈਂਦੇ ਹਨ ਤਾਂਕਿ ਉਹ ਇਨ੍ਹਾਂ ਨੂੰ ਸੋਗਮਈ ਪਰਿਵਾਰਾਂ ਨੂੰ ਦੇ ਸਕਣ। ਕਬਰਸਤਾਨਾਂ ਵਿਚ ਗਵਾਹੀ ਦੇਣ ਵਾਲੇ ਪ੍ਰਕਾਸ਼ਕ ਸੋਗਵਾਨਾਂ ਨੂੰ ਦਿਲਾਸਾ ਦੇਣ ਲਈ ਇਸ ਬਰੋਸ਼ਰ ਦੀ ਵਰਤੋਂ ਕਰਦੇ ਹਨ। ਦੋ ਭੈਣਾਂ ਨੇ ਸੱਤ ਮੈਂਬਰਾਂ ਵਾਲੇ ਇਕ ਪਰਿਵਾਰ ਨਾਲ ਗੱਲ ਕੀਤੀ ਜੋ ਇਕ ਕਬਰ ਤੇ ਪ੍ਰਾਰਥਨਾ ਕਰ ਰਿਹਾ ਸੀ। ਇਸ ਬਰੋਸ਼ਰ ਵਿੱਚੋਂ ਦਿਲਾਸੇ ਭਰਿਆ ਸੰਦੇਸ਼ ਸਾਂਝਾ ਕਰਨ ਦੇ ਸਿੱਟੇ ਵਜੋਂ, ਅਗਲੇ ਦਿਨ ਹੀ ਮਾਂ ਨਾਲ ਬਾਈਬਲ ਅਧਿਐਨ ਸ਼ੁਰੂ ਕੀਤਾ ਗਿਆ!
—ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ? (ਅੰਗ੍ਰੇਜ਼ੀ) ਈਸਾਈ-ਜਗਤ ਦੀ ਮੁੱਖ ਸਿੱਖਿਆ ਦਾ ਸਬੂਤ ਸਹਿਤ ਪਰਦਾ-ਫ਼ਾਸ਼ ਕਰਨ ਵਾਲੇ ਇਸ ਬਰੋਸ਼ਰ ਵਿਚ ਪਾਈ ਜਾਂਦੀ ਸੱਚਾਈ ਪ੍ਰਤੀ ਇਕ ਬਹੁਤ ਧਾਰਮਿਕ ਵਿਅਕਤੀ ਸ਼ਾਇਦ ਚੰਗੀ ਪ੍ਰਤਿਕ੍ਰਿਆ ਦਿਖਾਏ।
3 ਹਰੇਕ ਬਰੋਸ਼ਰ ਤੋਂ ਜਾਣੂ ਹੋਵੋ, ਅਤੇ ਨਿਸ਼ਚਿਤ ਕਰੋ ਕਿ ਤੁਸੀਂ ਇਸ ਨੂੰ ਆਪਣੇ ਖੇਤਰ ਵਿਚ ਕਿਵੇਂ ਉੱਤਮ ਤਰੀਕੇ ਨਾਲ ਵਰਤ ਸਕਦੇ ਹੋ। ਸੁਝਾਈਆਂ ਗਈਆਂ ਪੇਸ਼ਕਾਰੀਆਂ ਲਈ, ਜੁਲਾਈ 1998 ਦੀ ਸਾਡੀ ਰਾਜ ਸੇਵਕਾਈ ਦਾ ਆਖ਼ਰੀ ਸਫ਼ਾ ਦੇਖੋ। ਲੋਕਾਂ ਦੇ ਦਿਲਾਂ-ਦਿਮਾਗਾਂ ਤਕ ਪਹੁੰਚਣ ਦੇ ਤੁਹਾਡੇ ਜਤਨਾਂ ਉੱਤੇ ਯਹੋਵਾਹ ਬਰਕਤ ਦੇਵੇ।—ਮਰ. 6:34.