ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਖੁਲ੍ਹ ਕੇ ਇਕੱਠੇ ਜੈਕਾਰੇ ਗਜਾਓ”!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 7. ਯਹੋਵਾਹ ਦੇ ਲੋਕਾਂ ਦੀ ਗ਼ੁਲਾਮੀ ਕਰਕੇ ਉਸ ਦੇ ਨਾਂ ਉੱਤੇ ਕੀ ਅਸਰ ਪਿਆ ਸੀ?

      7 ਭਵਿੱਖਬਾਣੀ ਦਿਖਾਉਂਦੀ ਹੈ ਕਿ ਯਹੋਵਾਹ ਦੇ ਲੋਕਾਂ ਦੀ ਗ਼ੁਲਾਮ ਹਾਲਤ ਕਰਕੇ ਉਸ ਦੇ ਨਾਂ ਉੱਤੇ ਵੀ ਅਸਰ ਪਿਆ ਸੀ: “ਹੁਣ ਐਥੇ ਮੇਰੇ ਲਈ ਕੀ ਹੈ? ਯਹੋਵਾਹ ਦਾ ਵਾਕ ਹੈ, ਮੇਰੀ ਪਰਜਾ ਜੋ ਮੁਖਤ ਲਈ ਗਈ, ਉਹ ਦੇ ਹਾਕਮ ਰੌਲਾ ਪਾਉਂਦੇ ਹਨ, ਯਹੋਵਾਹ ਦਾ ਵਾਕ ਹੈ, ਸਾਰਾ ਦਿਨ ਨਿੱਤ ਮੇਰਾ ਨਾਮ ਤੁੱਛ ਕੀਤਾ ਜਾਂਦਾ ਹੈ। ਸੋ ਮੇਰੀ ਪਰਜਾ ਮੇਰਾ ਨਾਮ ਜਾਣੇਗੀ, ਅਤੇ ਓਸ ਦਿਨ ਉਹ ਜਾਣੇਗੀ ਕਿ ਮੈਂ ਉਹੋ ਹਾਂ ਜੋ ਬੋਲਦਾ ਹਾਂ, ਵੇਖ, ਮੈਂ ਹੈਗਾ!” (ਯਸਾਯਾਹ 52:5, 6) ਯਹੋਵਾਹ ਨੇ ਆਪਣੇ ਲੋਕਾਂ ਦੀ ਹਾਲਤ ਵਿਚ ਦਿਲਚਸਪੀ ਕਿਉਂ ਲਈ ਸੀ? ਬਾਬਲ ਵਿਚ ਗ਼ੁਲਾਮ ਇਸਰਾਏਲੀਆਂ ਨਾਲ ਉਸ ਦਾ ਕੀ ਵਾਸਤਾ ਸੀ? ਬਾਬਲੀ ਲੋਕ ਯਹੋਵਾਹ ਦੀ ਪਰਜਾ ਨੂੰ ਗ਼ੁਲਾਮ ਬਣਾ ਕੇ ਆਪਣੀ ਜਿੱਤ ਬਾਰੇ ਰੌਲਾ ਪਾ ਰਹੇ ਸਨ। ਅਜਿਹੀ ਸ਼ੇਖ਼ੀ ਮਾਰ ਕੇ ਬਾਬਲੀਆਂ ਨੇ ਯਹੋਵਾਹ ਦਾ ਨਾਂ ਤੁੱਛ ਕੀਤਾ ਸੀ ਜਿਸ ਲਈ ਯਹੋਵਾਹ ਨੂੰ ਕੁਝ ਕਰਨਾ ਪਿਆ ਸੀ। (ਹਿਜ਼ਕੀਏਲ 36:20, 21) ਉਹ ਇਹ ਨਹੀਂ ਜਾਣਦੇ ਸਨ ਕਿ ਯਰੂਸ਼ਲਮ ਦੀ ਹਾਲਤ ਇਸ ਲਈ ਵਿਰਾਨ ਸੀ ਕਿਉਂਕਿ ਯਹੋਵਾਹ ਆਪਣੇ ਲੋਕਾਂ ਨਾਲ ਨਾਰਾਜ਼ ਸੀ। ਸਗੋਂ ਬਾਬਲੀ ਲੋਕ ਯਹੂਦੀਆਂ ਦੀ ਗ਼ੁਲਾਮੀ ਨੂੰ ਉਨ੍ਹਾਂ ਦੇ ਪਰਮੇਸ਼ੁਰ ਦੀ ਕਮਜ਼ੋਰੀ ਸਮਝ ਬੈਠੇ ਸਨ। ਬਾਬਲ ਦੇ ਇਕ ਸ਼ਾਸਕ, ਬੇਲਸ਼ੱਸਰ ਨੇ ਯਹੋਵਾਹ ਦਾ ਮਖੌਲ ਵੀ ਉਡਾਇਆ ਸੀ ਜਦੋਂ ਉਸ ਨੇ ਇਕ ਦਾਅਵਤ ਵਿਚ ਯਹੋਵਾਹ ਦੀ ਹੈਕਲ ਦੇ ਭਾਂਡੇ ਵਰਤ ਕੇ ਬਾਬਲੀ ਦੇਵਤਿਆਂ ਦੀ ਵਡਿਆਈ ਕੀਤੀ ਸੀ।​—ਦਾਨੀਏਲ 5:1-4.

  • “ਖੁਲ੍ਹ ਕੇ ਇਕੱਠੇ ਜੈਕਾਰੇ ਗਜਾਓ”!
    ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ 2
    • 9, 10. ਪਰਮੇਸ਼ੁਰ ਦੇ ਆਧੁਨਿਕ ਨੇਮ-ਬੱਧ ਲੋਕ ਯਹੋਵਾਹ ਦੇ ਅਸੂਲਾਂ ਅਤੇ ਨਾਂ ਦੀ ਡੂੰਘੀ ਸਮਝ ਕਿਵੇਂ ਪ੍ਰਾਪਤ ਕਰਨ ਲੱਗ ਪਏ ਸਨ?

      9 ਜਦੋਂ ਮਹਾਨ ਖੋਰਸ, ਯਿਸੂ ਮਸੀਹ ਨੇ 1919 ਵਿਚ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਨੂੰ ਵੱਡੀ ਬਾਬੁਲ ਦੀ ਗ਼ੁਲਾਮੀ ਤੋਂ ਛੁਡਾਇਆ ਸੀ, ਉਹ ਯਹੋਵਾਹ ਦੀਆਂ ਮੰਗਾਂ ਬਾਰੇ ਹੋਰ ਸਮਝਣ ਲੱਗ ਪਏ ਸਨ। ਉਨ੍ਹਾਂ ਨੇ ਪਹਿਲਾਂ ਤੋਂ ਹੀ ਤ੍ਰਿਏਕ, ਅਮਰ ਆਤਮਾ, ਅਤੇ ਨਰਕ ਦੀ ਅੱਗ ਵਰਗੀਆਂ ਈਸਾਈ-ਜਗਤ ਦੀਆਂ ਸਿੱਖਿਆਵਾਂ ਨੂੰ ਛੱਡ ਦਿੱਤਾ ਸੀ ਜਿਨ੍ਹਾਂ ਦੀ ਨੀਂਹ ਝੂਠੇ ਧਰਮਾਂ ਵਿਚ ਪਾਈ ਜਾਂਦੀ ਹੈ। ਉਹ ਬਾਬਲੀ ਧਰਮ ਦੇ ਹਰ ਅਸਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਲੱਗ ਪਏ। ਉਹ ਇਹ ਵੀ ਜਾਣ ਗਏ ਸਨ ਕਿ ਇਸ ਦੁਨੀਆਂ ਦੇ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਹੋਣਾ ਕਿੰਨਾ ਜ਼ਰੂਰੀ ਹੈ। ਉਹ ਖ਼ੂਨ ਦੇ ਵੀ ਹਰ ਦੋਸ਼ ਤੋਂ ਆਪਣੇ ਆਪ ਨੂੰ ਸਾਫ਼ ਕਰਨਾ ਚਾਹੁੰਦੇ ਸਨ।

      10 ਯਹੋਵਾਹ ਦੇ ਆਧੁਨਿਕ ਸੇਵਕ ਯਹੋਵਾਹ ਦੇ ਨਾਂ ਦੀ ਮਹੱਤਤਾ ਬਾਰੇ ਵੀ ਹੋਰ ਡੂੰਘੀ ਸਮਝ ਪ੍ਰਾਪਤ ਕਰਨ ਲੱਗ ਪਏ। ਸੰਨ 1931 ਵਿਚ ਉਹ ਆਪਣੇ ਆਪ ਨੂੰ ਯਹੋਵਾਹ ਦੇ ਗਵਾਹ ਸੱਦਣ ਲੱਗ ਪਏ। ਇਸ ਤਰ੍ਹਾਂ ਉਨ੍ਹਾਂ ਨੇ ਖੁੱਲ੍ਹੇ-ਆਮ ਦਿਖਾਇਆ ਕਿ ਯਹੋਵਾਹ ਅਤੇ ਉਸ ਦਾ ਨਾਂ ਉਨ੍ਹਾਂ ਲਈ ਕਿੰਨੇ ਮਹੱਤਵਪੂਰਣ ਸਨ। ਇਸ ਤੋਂ ਇਲਾਵਾ 1950 ਵਿਚ ਯਹੋਵਾਹ ਦੇ ਗਵਾਹਾਂ ਨੇ ਬਾਈਬਲ ਦੇ ਨਿਊ ਵਰਲਡ ਟ੍ਰਾਂਸਲੇਸ਼ਨ ਦੇ ਤਰਜਮੇ ਵਿਚ ਪਰਮੇਸ਼ੁਰ ਦੇ ਨਾਂ ਨੂੰ ਉਸ ਦੀ ਸਹੀ ਜਗ੍ਹਾ ਤੇ ਦੁਬਾਰਾ ਲਾਇਆ। ਜੀ ਹਾਂ, ਉਨ੍ਹਾਂ ਨੇ ਯਹੋਵਾਹ ਦੇ ਨਾਂ ਦੀ ਕਦਰ ਕਰ ਕੇ ਸਾਰੀ ਧਰਤੀ ਉੱਤੇ ਉਸ ਨੂੰ ਫੈਲਾਇਆ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ