-
“ਤੇਰਾ ਅੰਤ ਆ ਚੁੱਕਾ ਹੈ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
8. (ੳ) ਹਿਜ਼ਕੀਏਲ ਨੇ ਤੀਸਰੇ ਹਿੱਸੇ ਦੇ ‘ਕੁਝ ਵਾਲ਼ਾਂ’ ਨੂੰ ਵਰਤ ਕੇ ਜੋ ਭਵਿੱਖਬਾਣੀ ਕੀਤੀ ਸੀ, ਉਸ ਤੋਂ ਕੀ ਉਮੀਦ ਮਿਲੀ? (ਅ) ਇਹ ਭਵਿੱਖਬਾਣੀ ਕਿਵੇਂ ਪੂਰੀ ਹੋਈ?
8 ਪਰ ਹਿਜ਼ਕੀਏਲ ਦੀ ਭਵਿੱਖਬਾਣੀ ਵਿਚ ਇਕ ਉਮੀਦ ਵੀ ਦਿੱਤੀ ਗਈ ਸੀ। ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: “ਕੁਝ ਵਾਲ਼ ਲੈ ਕੇ ਆਪਣੇ ਚੋਗੇ ਦੇ ਪੱਲੇ ਵਿਚ ਵੀ ਬੰਨ੍ਹ ਲਈਂ।” (ਹਿਜ਼. 5:3) ਇਸ ਦਾ ਮਤਲਬ ਸੀ ਕਿ ਜਿਹੜੇ ਯਹੂਦੀ ਦੂਸਰੀਆਂ ਕੌਮਾਂ ਵਿਚ ਖਿੰਡ-ਪੁੰਡ ਜਾਣੇ ਸਨ, ਉਨ੍ਹਾਂ ਵਿੱਚੋਂ ਕੁਝ ਨੂੰ ਸਹੀ-ਸਲਾਮਤ ਰੱਖਿਆ ਜਾਣਾ ਸੀ। ਇਹ “ਕੁਝ ਵਾਲ਼” ਉਹ ਲੋਕ ਸਨ ਜਿਨ੍ਹਾਂ ਨੇ ਬਾਬਲ ਵਿਚ 70 ਸਾਲਾਂ ਦੀ ਗ਼ੁਲਾਮੀ ਤੋਂ ਬਾਅਦ ਯਰੂਸ਼ਲਮ ਵਾਪਸ ਮੁੜ ਆਉਣਾ ਸੀ। (ਹਿਜ਼. 6:8, 9; 11:17) ਕੀ ਇਹ ਭਵਿੱਖਬਾਣੀ ਪੂਰੀ ਹੋਈ? ਜੀ ਹਾਂ। ਬਾਬਲ ਵਿਚ 70 ਸਾਲਾਂ ਦੀ ਗ਼ੁਲਾਮੀ ਖ਼ਤਮ ਹੋਣ ਤੋਂ ਕਈ ਸਾਲਾਂ ਬਾਅਦ ਹੱਜਈ ਨਬੀ ਨੇ ਲਿਖਿਆ ਕਿ ਜਿਹੜੇ ਯਹੂਦੀ ਖਿੰਡ-ਪੁੰਡ ਗਏ ਸਨ, ਉਨ੍ਹਾਂ ਵਿੱਚੋਂ ਕੁਝ ਜਣੇ ਯਰੂਸ਼ਲਮ ਵਾਪਸ ਆਏ। ਇਹ ਯਹੂਦੀ ‘ਉਹ ਬੁੱਢੇ ਆਦਮੀ ਸਨ ਜਿਨ੍ਹਾਂ ਨੇ ਪਹਿਲਾ ਭਵਨ ਦੇਖਿਆ ਸੀ’ ਜੋ ਸੁਲੇਮਾਨ ਨੇ ਬਣਵਾਇਆ ਸੀ। (ਅਜ਼. 3:12; ਹੱਜ. 2:1-3) ਯਹੋਵਾਹ ਨੇ ਆਪਣੇ ਵਾਅਦੇ ਮੁਤਾਬਕ ਇਸ ਗੱਲ ਦਾ ਧਿਆਨ ਰੱਖਿਆ ਕਿ ਸ਼ੁੱਧ ਭਗਤੀ ਪੂਰੀ ਤਰ੍ਹਾਂ ਖ਼ਤਮ ਨਾ ਹੋਵੇ। ਇਸ ਬਾਰੇ ਹੋਰ ਜਾਣਕਾਰੀ ਇਸ ਕਿਤਾਬ ਦੇ 9ਵੇਂ ਅਧਿਆਇ ਵਿਚ ਦਿੱਤੀ ਗਈ ਹੈ।—ਹਿਜ਼. 11:17-20.
-
-
“ਆਪਣੇ ਸਿਰ ਅਤੇ ਦਾੜ੍ਹੀ ਦੀ ਹਜਾਮਤ ਕਰ”ਯਹੋਵਾਹ ਦੀ ਸ਼ੁੱਧ ਭਗਤੀ ਬਹਾਲ!
-
-
‘ਬੰਨ੍ਹਣਾ’
ਕੁਝ ਜਣਿਆਂ ਨੇ ਯਰੂਸ਼ਲਮ ਵਿਚ ਮੁੜ ਆਉਣਾ ਸੀ ਅਤੇ ਸ਼ੁੱਧ ਭਗਤੀ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਣੀ ਸੀ
-