ਗੀਤ 6
ਪਰਮੇਸ਼ੁਰ ਦੇ ਦਾਸ ਦੀ ਦੁਆ
1. ਹੇ ਯਹੋਵਾਹ ਪਿਤਾ ਅੱਤ ਮਹਾਨ
ਹੱਥ ਜੋੜ ਤੈਨੂੰ ਕਰਦੇ ਅਸੀਂ ਦੁਆ
ਤੂੰ ਹੀ ਮਾਲਿਕ ਅਰ ਤੂੰ ਹੀ ਕਰਤਾਰ
ਤੇਰੀ ਦਇਆ ਦੀ ਨਾ ਕੋਈ ਸੀਮਾ
ਦਇਆ ਦੀ ਨਾ ਹੈ ਸੀਮਾ
ਸਾਡਾ ਤੂੰ ਹੀ ਹੈ ਕਰਤਾਰ
2. ਹੇ ਯਹੋਵਾਹ ਵਰਦਾਨ ਹੈ ਬਚਨ
ਕਰਦਾ ਆਬਾਦ ਸਾਡਾ ਵਿਰਾਨ ਜੀਵਨ
ਹਰ ਪਲ ਦਿਲੀ ਸਾਡੀ ਆਰਜ਼ੂ
ਸੁਣਾਂਗੇ ਸਦਾ ਤੇਰੀ ਆਵਾਜ਼
ਸੁਣਾਂਗੇ ਤੇਰੀ ਆਵਾਜ਼
ਇਹੀ ਸਾਡੀ ਆਰਜ਼ੂ
3. ਹੇ ਯਹੋਵਾਹ ਦਿਲ ਕੋਮਲ ਤੇਰਾ
ਮਾਯੂਸ, ਨਿਰਾਸ਼ ਨੂੰ ਦੇਵੇਂ ਸਹਾਰਾ
ਪਾਵਣ ਸ਼ਰਨ ਨਾਮ ਲੈ ਕੇ ਤੇਰਾ
ਦੇਣਾ ਹੈ ਅਸਾਂ ਤੇਰਾ ਪੈਗਾਮ
ਦੇਣਾ ਹੈ ਤੇਰਾ ਪੈਗਾਮ
ਸਾਰੇ ਲੈਣਗੇ ਤੇਰਾ ਨਾਮ
(ਜ਼ਬੂ. 143:10; ਯੂਹੰ. 21:15-17; ਯਾਕੂ. 1:5 ਦੇਖੋ।)