ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਕੁਰਿੰਥੀਆਂ 9
  • ਪਵਿੱਤਰ ਬਾਈਬਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

2 ਕੁਰਿੰਥੀਆਂ 9:7

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 155

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 55

    ਪਹਿਰਾਬੁਰਜ,

    11/1/2013, ਸਫ਼ਾ 11

    ਜਾਗਰੂਕ ਬਣੋ!,

    7/2008, ਸਫ਼ਾ 17

2 ਕੁਰਿੰਥੀਆਂ 9:12

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/15/2000, ਸਫ਼ਾ 11

2 ਕੁਰਿੰਥੀਆਂ 9:15

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    1/2016, ਸਫ਼ੇ 12-13

    ਪਹਿਰਾਬੁਰਜ,

    11/15/2015, ਸਫ਼ਾ 14

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।
  • ਪਵਿੱਤਰ ਬਾਈਬਲ
  • ਨਵੀਂ ਦੁਨੀਆਂ ਅਨੁਵਾਦ (nwt) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
ਪਵਿੱਤਰ ਬਾਈਬਲ
2 ਕੁਰਿੰਥੀਆਂ 9:1-15

2 ਕੁਰਿੰਥੀਆਂ

9 ਹੁਣ ਮੈਂ ਤੁਹਾਨੂੰ ਪਵਿੱਤਰ ਸੇਵਕਾਂ ਦੀ ਮਦਦ ਕਰਨ ਸੰਬੰਧੀ ਲਿਖਣ ਬਾਰੇ ਜ਼ਰੂਰੀ ਨਹੀਂ ਸਮਝਦਾ, 2 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਮਦਦ ਕਰਨ ਲਈ ਤਿਆਰ ਹੋ ਅਤੇ ਇਸ ਗੱਲੋਂ ਤੁਹਾਡੇ ਉੱਤੇ ਮਾਣ ਕਰਦਿਆਂ ਮੈਂ ਮਕਦੂਨੀਆ ਦੇ ਮਸੀਹੀਆਂ ਨੂੰ ਦੱਸਿਆ ਕਿ ਅਖਾਯਾ ਦੇ ਭਰਾ ਇਕ ਸਾਲ ਤੋਂ ਦਾਨ ਦੇਣ ਲਈ ਤਿਆਰ ਹਨ ਅਤੇ ਤੁਹਾਡੇ ਜੋਸ਼ ਨੇ ਮਕਦੂਨੀਆ ਦੇ ਜ਼ਿਆਦਾਤਰ ਮਸੀਹੀਆਂ ਵਿਚ ਜੋਸ਼ ਭਰ ਦਿੱਤਾ ਹੈ। 3 ਪਰ ਮੈਂ ਭਰਾਵਾਂ ਨੂੰ ਘੱਲ ਰਿਹਾ ਹਾਂ ਤਾਂਕਿ ਜਿਸ ਗੱਲੋਂ ਅਸੀਂ ਤੁਹਾਡੇ ਉੱਤੇ ਮਾਣ ਕਰਦੇ ਹਾਂ, ਉਹ ਬੇਕਾਰ ਸਾਬਤ ਨਾ ਹੋਵੇ, ਪਰ ਤੁਸੀਂ ਸੱਚ-ਮੁੱਚ ਤਿਆਰ ਰਹੋ, ਜਿਵੇਂ ਕਿ ਮੈਂ ਦੱਸਿਆ ਸੀ ਕਿ ਤੁਸੀਂ ਤਿਆਰ ਰਹੋਗੇ। 4 ਨਹੀਂ ਤਾਂ, ਜੇ ਮਕਦੂਨੀਆ ਦੇ ਭਰਾਵਾਂ ਨੇ ਮੇਰੇ ਨਾਲ ਆ ਕੇ ਦੇਖਿਆ ਕਿ ਤੁਸੀਂ ਤਿਆਰ ਨਹੀਂ ਹੋ, ਤਾਂ ਸਾਨੂੰ ਅਤੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇਗਾ ਕਿ ਅਸੀਂ ਤੁਹਾਡੇ ਉੱਤੇ ਭਰੋਸਾ ਕੀਤਾ। 5 ਇਸ ਲਈ ਮੈਂ ਭਰਾਵਾਂ ਨੂੰ ਇਹ ਹੱਲਾਸ਼ੇਰੀ ਦੇਣੀ ਜ਼ਰੂਰੀ ਸਮਝੀ ਕਿ ਉਹ ਸਾਡੇ ਤੋਂ ਪਹਿਲਾਂ ਜਾ ਕੇ ਖੁੱਲ੍ਹੇ ਦਿਲ ਨਾਲ ਦਿੱਤਾ ਤੁਹਾਡਾ ਦਾਨ ਤਿਆਰ ਰੱਖਣ ਜਿਸ ਨੂੰ ਦੇਣ ਦਾ ਤੁਸੀਂ ਵਾਅਦਾ ਕੀਤਾ ਸੀ। ਫਿਰ ਜਦੋਂ ਮੈਂ ਆਵਾਂ, ਤਾਂ ਇਹ ਦਾਨ ਤਿਆਰ ਹੋਵੇ ਅਤੇ ਇਸ ਤੋਂ ਇਹ ਸਾਬਤ ਹੋਵੇਗਾ ਕਿ ਤੁਸੀਂ ਇਹ ਦਾਨ ਖੁੱਲ੍ਹੇ ਦਿਲ ਨਾਲ ਦਿੱਤਾ ਹੈ, ਨਾ ਕਿ ਅਸੀਂ ਤੁਹਾਡੇ ਤੋਂ ਜ਼ਬਰਦਸਤੀ ਲਿਆ ਹੈ।

6 ਇਸ ਮਾਮਲੇ ਵਿਚ, ਜਿਹੜਾ ਇਨਸਾਨ ਕੰਜੂਸੀ ਨਾਲ ਬੀਜਦਾ ਹੈ, ਉਹ ਥੋੜ੍ਹਾ ਵੱਢੇਗਾ; ਅਤੇ ਜਿਹੜਾ ਖੁੱਲ੍ਹੇ ਦਿਲ ਨਾਲ ਬੀਜਦਾ ਹੈ, ਉਹ ਬਹੁਤ ਵੱਢੇਗਾ। 7 ਹਰੇਕ ਜਣਾ ਉਹੀ ਕਰੇ ਜੋ ਉਸ ਨੇ ਆਪਣੇ ਦਿਲ ਵਿਚ ਧਾਰਿਆ ਹੈ, ਨਾ ਕਿ ਬੇਦਿਲੀ ਨਾਲ ਜਾਂ ਮਜਬੂਰੀ ਨਾਲ ਕਿਉਂਕਿ ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।

8 ਇਸ ਤੋਂ ਇਲਾਵਾ, ਪਰਮੇਸ਼ੁਰ ਤੁਹਾਡੇ ਉੱਤੇ ਆਪਣੀ ਅਪਾਰ ਕਿਰਪਾ ਹੋਰ ਵੀ ਜ਼ਿਆਦਾ ਕਰ ਸਕਦਾ ਹੈ, ਤਾਂਕਿ ਤੁਹਾਨੂੰ ਆਪਣੀਆਂ ਲੋੜਾਂ ਮੁਤਾਬਕ ਜੋ ਵੀ ਚਾਹੀਦਾ ਹੈ, ਉਹ ਸਭ ਕੁਝ ਤੁਹਾਡੇ ਕੋਲ ਹਮੇਸ਼ਾ ਹੋਵੇ ਅਤੇ ਹਰ ਚੰਗੇ ਕੰਮ ਵਾਸਤੇ ਲੋੜ ਅਨੁਸਾਰ ਤੁਹਾਡੇ ਕੋਲ ਬਹੁਤ ਕੁਝ ਹੋਵੇ। 9 (ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਉਸ ਨੇ ਖੁੱਲ੍ਹੇ ਦਿਲ ਨਾਲ ਵੰਡਿਆ ਹੈ, ਉਸ ਨੇ ਗ਼ਰੀਬਾਂ ਨੂੰ ਦਿੱਤਾ ਹੈ, ਉਸ ਦੇ ਨੇਕ ਕੰਮਾਂ ਦੇ ਨਤੀਜੇ ਹਮੇਸ਼ਾ ਰਹਿਣਗੇ।” 10 ਜਿਹੜਾ ਬੀਜਣ ਵਾਲੇ ਨੂੰ ਭਰਪੂਰ ਮਾਤਰਾ ਵਿਚ ਬੀ ਦਿੰਦਾ ਹੈ ਅਤੇ ਲੋਕਾਂ ਨੂੰ ਖਾਣ ਲਈ ਰੋਟੀ ਦਿੰਦਾ ਹੈ, ਉਹ ਤੁਹਾਨੂੰ ਵੀ ਭਰਪੂਰ ਮਾਤਰਾ ਵਿਚ ਬੀ ਦੇਵੇਗਾ ਅਤੇ ਤੁਹਾਡੇ ਨੇਕ ਕੰਮਾਂ ਦੇ ਫਲ ਵਧਾਵੇਗਾ।) 11 ਪਰਮੇਸ਼ੁਰ ਤੁਹਾਨੂੰ ਭਰਪੂਰ ਬਰਕਤਾਂ ਦਿੰਦਾ ਹੈ ਤਾਂਕਿ ਤੁਸੀਂ ਵੀ ਹਰ ਤਰੀਕੇ ਨਾਲ ਦਿਲ ਖੋਲ੍ਹ ਕੇ ਦਿਓ ਅਤੇ ਸਾਡੀਆਂ ਕੋਸ਼ਿਸ਼ਾਂ ਸਦਕਾ ਇਸ ਖੁੱਲ੍ਹ-ਦਿਲੀ ਕਰਕੇ ਲੋਕ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਨ; 12 ਕਿਉਂਕਿ ਇਸ ਮਦਦ ਸਦਕਾ ਨਾ ਸਿਰਫ਼ ਪਵਿੱਤਰ ਸੇਵਕਾਂ ਦੀਆਂ ਲੋੜਾਂ ਚੰਗੀ ਤਰ੍ਹਾਂ ਪੂਰੀਆਂ ਹੁੰਦੀਆਂ ਹਨ, ਸਗੋਂ ਇਸ ਕਰਕੇ ਲੋਕ ਪਰਮੇਸ਼ੁਰ ਦਾ ਬਹੁਤ ਧੰਨਵਾਦ ਵੀ ਕਰਦੇ ਹਨ। 13 ਤੁਸੀਂ ਜੋ ਵੀ ਕੀਤਾ ਹੈ, ਉਸ ਤੋਂ ਸਬੂਤ ਮਿਲਦਾ ਹੈ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਅਤੇ ਇਸ ਕਰਕੇ ਉਹ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ ਕਿਉਂਕਿ ਤੁਸੀਂ ਮਸੀਹ ਬਾਰੇ ਖ਼ੁਸ਼ ਖ਼ਬਰੀ ਦੇ ਸੰਦੇਸ਼ ਮੁਤਾਬਕ ਚੱਲਦੇ ਹੋ ਜਿਸ ਦਾ ਪ੍ਰਚਾਰ ਤੁਸੀਂ ਲੋਕਾਂ ਵਿਚ ਕਰਦੇ ਹੋ ਅਤੇ ਤੁਸੀਂ ਉਨ੍ਹਾਂ ਲਈ ਅਤੇ ਸਾਰਿਆਂ ਲਈ ਖੁੱਲ੍ਹੇ ਦਿਲ ਨਾਲ ਦਾਨ ਦਿੰਦੇ ਹੋ; 14 ਅਤੇ ਉਹ ਤੁਹਾਡੇ ਲਈ ਪਰਮੇਸ਼ੁਰ ਅੱਗੇ ਫ਼ਰਿਆਦ ਕਰਦੇ ਹਨ ਅਤੇ ਤੁਹਾਡੇ ਨਾਲ ਪਿਆਰ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ।

15 ਆਓ ਆਪਾਂ ਪਰਮੇਸ਼ੁਰ ਦਾ ਧੰਨਵਾਦ ਕਰੀਏ ਕਿ ਉਸ ਨੇ ਇਹ ਵਰਦਾਨ ਦਿੱਤਾ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ