-
ਉਤਪਤ 37:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਆਪਾਂ ਸਾਰੇ ਖੇਤਾਂ ਵਿਚ ਭਰੀਆਂ ਬੰਨ੍ਹ ਰਹੇ ਸੀ। ਫਿਰ ਮੇਰੀ ਭਰੀ ਖੜ੍ਹੀ ਹੋ ਗਈ ਅਤੇ ਤੁਹਾਡੀਆਂ ਭਰੀਆਂ ਮੇਰੀ ਭਰੀ ਦੇ ਆਲੇ-ਦੁਆਲੇ ਖੜ੍ਹ ਗਈਆਂ ਅਤੇ ਉਨ੍ਹਾਂ ਨੇ ਮੇਰੀ ਭਰੀ ਨੂੰ ਝੁਕ ਕੇ ਨਮਸਕਾਰ ਕੀਤਾ।”+ 8 ਉਸ ਦੇ ਭਰਾਵਾਂ ਨੇ ਕਿਹਾ: “ਕੀ ਤੂੰ ਇਹ ਕਹਿਣਾ ਚਾਹੁੰਦਾਂ ਕਿ ਤੂੰ ਰਾਜਾ ਬਣ ਕੇ ਸਾਡੇ ʼਤੇ ਰਾਜ ਕਰੇਂਗਾ?”+ ਯੂਸੁਫ਼ ਦੇ ਸੁਪਨੇ ਅਤੇ ਉਸ ਦੀਆਂ ਗੱਲਾਂ ਸੁਣ ਕੇ ਉਨ੍ਹਾਂ ਦੇ ਦਿਲਾਂ ਵਿਚ ਉਸ ਲਈ ਨਫ਼ਰਤ ਹੋਰ ਵੀ ਵਧ ਗਈ।
9 ਬਾਅਦ ਵਿਚ ਉਸ ਨੇ ਇਕ ਹੋਰ ਸੁਪਨਾ ਦੇਖਿਆ ਜੋ ਉਸ ਨੇ ਆਪਣੇ ਭਰਾਵਾਂ ਨੂੰ ਸੁਣਾਇਆ: “ਮੈਂ ਇਕ ਹੋਰ ਸੁਪਨਾ ਦੇਖਿਆ ਜਿਸ ਵਿਚ ਸੂਰਜ, ਚੰਦ ਤੇ 11 ਤਾਰੇ ਮੇਰੇ ਸਾਮ੍ਹਣੇ ਝੁਕ ਕੇ ਮੈਨੂੰ ਨਮਸਕਾਰ ਕਰ ਰਹੇ ਸਨ।”+
-