-
ਉਤਪਤ 37:31-34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਇਸ ਲਈ ਉਨ੍ਹਾਂ ਨੇ ਇਕ ਬੱਕਰਾ ਵੱਢ ਕੇ ਯੂਸੁਫ਼ ਦਾ ਚੋਗਾ ਉਸ ਦੇ ਖ਼ੂਨ ਵਿਚ ਡੋਬਿਆ। 32 ਬਾਅਦ ਵਿਚ ਉਨ੍ਹਾਂ ਨੇ ਉਹ ਚੋਗਾ ਆਪਣੇ ਪਿਤਾ ਕੋਲ ਘੱਲਿਆ ਅਤੇ ਪੁੱਛਿਆ: “ਇਹ ਚੋਗਾ ਸਾਨੂੰ ਲੱਭਾ ਹੈ। ਜ਼ਰਾ ਦੇਖੀਂ ਕਿਤੇ ਇਹ ਚੋਗਾ ਤੇਰੇ ਪੁੱਤਰ ਦਾ ਤਾਂ ਨਹੀਂ!”+ 33 ਯਾਕੂਬ ਨੇ ਉਹ ਚੋਗਾ ਧਿਆਨ ਨਾਲ ਦੇਖਿਆ ਅਤੇ ਉੱਚੀ-ਉੱਚੀ ਕਿਹਾ: “ਹਾਂ, ਇਹ ਮੇਰੇ ਪੁੱਤਰ ਦਾ ਹੀ ਚੋਗਾ ਹੈ! ਜ਼ਰੂਰ ਕਿਸੇ ਜੰਗਲੀ ਜਾਨਵਰ ਨੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਹੋਣੇ ਅਤੇ ਉਸ ਨੂੰ ਖਾ ਗਿਆ ਹੋਣਾ!” 34 ਯਾਕੂਬ ਨੇ ਆਪਣੇ ਕੱਪੜੇ ਪਾੜ ਕੇ ਆਪਣੇ ਲੱਕ ਦੁਆਲੇ ਤੱਪੜ ਬੰਨ੍ਹਿਆ ਅਤੇ ਕਈ ਦਿਨ ਆਪਣੇ ਮੁੰਡੇ ਦੀ ਮੌਤ ਦਾ ਸੋਗ ਮਨਾਉਂਦਾ ਰਿਹਾ।
-