-
ਉਤਪਤ 29:33, 34ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
33 ਉਹ ਫਿਰ ਗਰਭਵਤੀ ਹੋਈ ਅਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਅਤੇ ਕਿਹਾ: “ਕਿਉਂਕਿ ਯਹੋਵਾਹ ਨੇ ਮੇਰੀ ਦੁਹਾਈ ਸੁਣੀ ਹੈ ਕਿ ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ, ਇਸ ਲਈ ਉਸ ਨੇ ਇਹ ਪੁੱਤਰ ਵੀ ਮੇਰੀ ਝੋਲ਼ੀ ਪਾਇਆ ਹੈ।” ਉਸ ਨੇ ਉਸ ਦਾ ਨਾਂ ਸ਼ਿਮਓਨ*+ ਰੱਖਿਆ। 34 ਉਹ ਦੁਬਾਰਾ ਗਰਭਵਤੀ ਹੋਈ ਅਤੇ ਉਸ ਨੇ ਇਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਕਿਹਾ: “ਹੁਣ ਮੇਰੇ ਪਤੀ ਦਾ ਮੇਰੇ ਨਾਲ ਰਿਸ਼ਤਾ ਗੂੜ੍ਹਾ ਹੋਵੇਗਾ ਕਿਉਂਕਿ ਮੈਂ ਉਸ ਦੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਹੈ।” ਇਸ ਲਈ ਮੁੰਡੇ ਦਾ ਨਾਂ ਲੇਵੀ*+ ਰੱਖਿਆ ਗਿਆ।
-
-
ਉਤਪਤ 35:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਲੇਆਹ ਦੀ ਕੁੱਖੋਂ ਯਾਕੂਬ ਦਾ ਜੇਠਾ ਮੁੰਡਾ ਰਊਬੇਨ,+ ਫਿਰ ਸ਼ਿਮਓਨ, ਲੇਵੀ, ਯਹੂਦਾਹ, ਯਿਸਾਕਾਰ ਅਤੇ ਜ਼ਬੂਲੁਨ ਪੈਦਾ ਹੋਏ।
-