10 ਫਿਰ ਯਹੋਵਾਹ ਦੇ ਦੂਤ ਨੇ ਕਿਹਾ: “ਮੈਂ ਤੇਰੀ ਸੰਤਾਨ ਇੰਨੀ ਵਧਾਵਾਂਗਾ ਕਿ ਉਹ ਗਿਣੀ ਨਹੀਂ ਜਾ ਸਕੇਗੀ।”+ 11 ਯਹੋਵਾਹ ਦੇ ਦੂਤ ਨੇ ਅੱਗੇ ਕਿਹਾ: “ਦੇਖ! ਤੂੰ ਗਰਭਵਤੀ ਹੈਂ ਅਤੇ ਤੂੰ ਇਕ ਮੁੰਡੇ ਨੂੰ ਜਨਮ ਦੇਵੇਂਗੀ ਅਤੇ ਤੂੰ ਉਸ ਦਾ ਨਾਂ ਇਸਮਾਏਲ ਰੱਖੀਂ ਕਿਉਂਕਿ ਯਹੋਵਾਹ ਨੇ ਤੇਰੀ ਦਰਦ ਭਰੀ ਪੁਕਾਰ ਸੁਣ ਲਈ ਹੈ।