11 ਇਹ ਸੁਣ ਕੇ ਸ਼ਹਿਰ ਦੇ ਦਰਵਾਜ਼ੇ ਕੋਲ ਮੌਜੂਦ ਸਾਰੇ ਲੋਕਾਂ ਅਤੇ ਬਜ਼ੁਰਗਾਂ ਨੇ ਕਿਹਾ: “ਹਾਂ ਅਸੀਂ ਗਵਾਹ ਹਾਂ! ਯਹੋਵਾਹ ਤੇਰੀ ਪਤਨੀ ਨੂੰ ਬਰਕਤ ਦੇਵੇ ਜੋ ਤੇਰੇ ਘਰ ਆਏਗੀ ਅਤੇ ਉਹ ਰਾਕੇਲ ਅਤੇ ਲੇਆਹ ਵਰਗੀ ਹੋਵੇ ਜਿਨ੍ਹਾਂ ਤੋਂ ਇਜ਼ਰਾਈਲ ਕੌਮ ਪੈਦਾ ਹੋਈ।+ ਤੂੰ ਅਫਰਾਥਾਹ+ ਵਿਚ ਖ਼ੁਸ਼ਹਾਲ ਹੋਵੇਂ ਅਤੇ ਬੈਤਲਹਮ+ ਵਿਚ ਤੇਰੀ ਨੇਕਨਾਮੀ ਹੋਵੇ।