-
ਕੂਚ 26:1-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 “ਤੂੰ ਡੇਰੇ+ ਲਈ ਦਸ ਪਰਦੇ ਬਣਾਈਂ। ਇਹ ਪਰਦੇ ਕੱਤੇ ਹੋਏ ਵਧੀਆ ਮਲਮਲ ਦੇ ਕੱਪੜੇ, ਨੀਲੇ ਧਾਗੇ, ਬੈਂਗਣੀ ਉੱਨ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦੇ ਬਣਾਏ ਜਾਣ। ਤੂੰ ਉਨ੍ਹਾਂ ਉੱਤੇ ਕਢਾਈ ਕੱਢ ਕੇ ਕਰੂਬੀ+ ਬਣਾਈਂ।+ 2 ਹਰ ਪਰਦਾ 28 ਹੱਥ* ਲੰਬਾ ਅਤੇ 4 ਹੱਥ ਚੌੜਾ ਹੋਵੇ। ਸਾਰੇ ਪਰਦੇ ਇੱਕੋ ਨਾਪ ਦੇ ਹੋਣ।+ 3 ਪੰਜ ਪਰਦੇ ਇਕ-ਦੂਜੇ ਨਾਲ ਜੋੜੇ ਜਾਣ ਅਤੇ ਦੂਜੇ ਪੰਜ ਪਰਦੇ ਵੀ ਇਕ-ਦੂਜੇ ਨਾਲ ਜੋੜੇ ਜਾਣ। 4 ਤੂੰ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਨੀਲੇ ਧਾਗੇ ਦੀਆਂ ਲੁੱਪੀਆਂ ਬਣਾ ਕੇ ਲਾਈਂ ਅਤੇ ਦੂਸਰੇ ਅਖ਼ੀਰਲੇ ਪਰਦੇ ਦੇ ਬਾਹਰਲੇ ਪਾਸੇ ਵੀ ਲੁੱਪੀਆਂ ਲਾਈਂ ਜਿੱਥੇ ਇਹ ਦੋਵੇਂ ਮਿਲਣਗੇ। 5 ਤੂੰ ਪਰਦੇ ਦੇ ਇਕ ਪਾਸੇ 50 ਲੁੱਪੀਆਂ ਲਾਈਂ ਅਤੇ ਦੂਸਰੇ ਪਰਦੇ ਦੇ ਇਕ ਪਾਸੇ ਵੀ 50 ਲੁੱਪੀਆਂ ਲਾਈਂ ਤਾਂਕਿ ਜਿੱਥੇ ਇਹ ਪਰਦੇ ਜੋੜੇ ਜਾਣ, ਉੱਥੇ ਲੁੱਪੀਆਂ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। 6 ਤੂੰ ਸੋਨੇ ਦੀਆਂ 50 ਚੂੰਢੀਆਂ ਬਣਾਈਂ ਅਤੇ ਉਨ੍ਹਾਂ ਨਾਲ ਪਰਦਿਆਂ ਨੂੰ ਜੋੜੀਂ ਤਾਂਕਿ ਸਾਰੇ ਪਰਦੇ ਜੁੜ ਕੇ ਡੇਰੇ ਵਾਸਤੇ ਇਕ ਵੱਡਾ ਪਰਦਾ ਬਣ ਜਾਵੇ।+
-