-
ਕੂਚ 26:7-11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 “ਤੂੰ ਡੇਰੇ ਦੇ ਤੰਬੂ ਉੱਤੇ ਪਾਉਣ ਲਈ ਬੱਕਰੀ ਦੇ ਵਾਲ਼ਾਂ+ ਦੇ ਵੀ ਪਰਦੇ ਬਣਾਈਂ। ਤੂੰ ਇਸ ਤਰ੍ਹਾਂ ਦੇ 11 ਪਰਦੇ ਬਣਾਈਂ।+ 8 ਹਰ ਪਰਦਾ 30 ਹੱਥ ਲੰਬਾ ਅਤੇ 4 ਹੱਥ ਚੌੜਾ ਹੋਵੇ। ਸਾਰੇ 11 ਪਰਦੇ ਇੱਕੋ ਨਾਪ ਦੇ ਹੋਣ। 9 ਤੂੰ ਪੰਜ ਪਰਦੇ ਇਕ-ਦੂਜੇ ਨਾਲ ਜੋੜੀਂ ਅਤੇ ਬਾਕੀ ਛੇ ਪਰਦੇ ਵੀ ਇਕ-ਦੂਜੇ ਨਾਲ ਜੋੜੀਂ। ਛੇਵੇਂ ਪਰਦੇ ਨੂੰ ਤੰਬੂ ਦੇ ਅਗਲੇ ਪਾਸੇ ਮੋੜ ਕੇ ਦੋਹਰਾ ਕਰ ਦੇਈਂ। 10 ਤੂੰ ਇਕ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ʼਤੇ 50 ਲੁੱਪੀਆਂ ਲਾਈਂ ਅਤੇ ਦੂਸਰੇ ਪਾਸੇ ਦੇ ਅਖ਼ੀਰਲੇ ਪਰਦੇ ਦੇ ਬਾਹਰਲੇ ਸਿਰੇ ʼਤੇ ਵੀ 50 ਲੁੱਪੀਆਂ ਲਾਈਂ ਜਿੱਥੇ ਇਹ ਦੋਵੇਂ ਜੋੜੇ ਜਾਣਗੇ। 11 ਤੂੰ ਤਾਂਬੇ ਦੀਆਂ 50 ਚੂੰਢੀਆਂ ਬਣਾਈਂ ਅਤੇ ਲੁੱਪੀਆਂ ਨੂੰ ਚੂੰਢੀਆਂ ਲਾਈਂ ਤਾਂਕਿ ਸਾਰੇ ਪਰਦੇ ਜੁੜ ਕੇ ਇਕ ਵੱਡਾ ਪਰਦਾ ਬਣ ਜਾਵੇ।
-