15 “ਤੂੰ ਤੰਬੂ ਵਾਸਤੇ ਕਿੱਕਰ ਦੀ ਲੱਕੜ ਦੇ ਚੌਖਟੇ+ ਬਣਾਈਂ ਜੋ ਸਿੱਧੇ ਖੜ੍ਹੇ ਹੋਣ।+ 16 ਹਰ ਚੌਖਟਾ ਦਸ ਹੱਥ ਉੱਚਾ ਅਤੇ ਡੇਢ ਹੱਥ ਚੌੜਾ ਹੋਵੇ। 17 ਹਰ ਚੌਖਟੇ ਦੀਆਂ ਦੋ ਚੂਲਾਂ ਹੋਣ ਜੋ ਇਕ-ਦੂਜੇ ਦੇ ਆਮ੍ਹੋ-ਸਾਮ੍ਹਣੇ ਹੋਣ। ਤੂੰ ਤੰਬੂ ਦੇ ਸਾਰੇ ਚੌਖਟੇ ਇਸੇ ਤਰ੍ਹਾਂ ਬਣਾਈਂ। 18 ਤੂੰ ਤੰਬੂ ਦੇ ਦੱਖਣ ਵਾਲੇ ਪਾਸੇ ਲਈ 20 ਚੌਖਟੇ ਬਣਾਈਂ।