-
ਕੂਚ 25:23-28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 “ਤੂੰ ਕਿੱਕਰ ਦੀ ਲੱਕੜ ਦਾ ਮੇਜ਼ ਵੀ ਬਣਾਈਂ।+ ਇਹ ਦੋ ਹੱਥ ਲੰਬਾ ਅਤੇ ਇਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਵੇ।+ 24 ਤੂੰ ਇਸ ਨੂੰ ਖਾਲਸ ਸੋਨੇ ਨਾਲ ਮੜ੍ਹੀਂ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈਂ। 25 ਤੂੰ ਇਸ ਦੇ ਆਲੇ-ਦੁਆਲੇ ਚੱਪਾ* ਕੁ ਚੌੜੀ ਫੱਟੀ ਲਾਈਂ ਅਤੇ ਇਸ ਦੇ ਆਲੇ-ਦੁਆਲੇ ਸੋਨੇ ਦੀ ਬਨੇਰੀ ਬਣਾਈਂ। 26 ਤੂੰ ਇਸ ਦੇ ਲਈ ਸੋਨੇ ਦੇ ਚਾਰ ਛੱਲੇ ਬਣਾਈਂ ਅਤੇ ਇਨ੍ਹਾਂ ਛੱਲਿਆਂ ਨੂੰ ਮੇਜ਼ ਦੇ ਚਾਰੇ ਕੋਨਿਆਂ ʼਤੇ ਉੱਥੇ ਲਾਈਂ ਜਿੱਥੇ ਇਸ ਦੀਆਂ ਲੱਤਾਂ ਜੋੜੀਆਂ ਜਾਣਗੀਆਂ। 27 ਇਹ ਛੱਲੇ ਫੱਟੀ ਦੇ ਲਾਗੇ ਲਾਏ ਜਾਣ ਤਾਂਕਿ ਇਨ੍ਹਾਂ ਵਿਚ ਡੰਡੇ ਪਾ ਕੇ ਮੇਜ਼ ਨੂੰ ਚੁੱਕਿਆ ਜਾ ਸਕੇ। 28 ਤੂੰ ਕਿੱਕਰ ਦੀ ਲੱਕੜ ਦੇ ਡੰਡੇ ਬਣਾਈਂ ਅਤੇ ਇਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਅਤੇ ਇਨ੍ਹਾਂ ਡੰਡਿਆਂ ਨਾਲ ਮੇਜ਼ ਨੂੰ ਚੁੱਕਿਆ ਜਾਵੇ।
-