ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਕੂਚ 25:31-39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 “ਤੂੰ ਖਾਲਸ ਸੋਨੇ ਦਾ ਸ਼ਮਾਦਾਨ ਬਣਾਈਂ।+ ਤੂੰ ਹਥੌੜੇ ਨਾਲ ਸੋਨੇ ਦੇ ਇੱਕੋ ਟੁਕੜੇ ਨੂੰ ਕੁੱਟ ਕੇ ਪੂਰਾ ਸ਼ਮਾਦਾਨ ਯਾਨੀ ਇਸ ਦਾ ਥੱਲਾ, ਇਸ ਦੀ ਡੰਡੀ, ਟਾਹਣੀਆਂ, ਫੁੱਲ, ਡੋਡੀਆਂ ਅਤੇ ਪੱਤੀਆਂ ਬਣਾਈਂ।+ 32 ਸ਼ਮਾਦਾਨ ਦੀ ਡੰਡੀ ʼਤੇ ਛੇ ਟਾਹਣੀਆਂ ਹੋਣ, ਤਿੰਨ ਟਾਹਣੀਆਂ ਇਕ ਪਾਸੇ ਤੇ ਤਿੰਨ ਟਾਹਣੀਆਂ ਦੂਸਰੇ ਪਾਸੇ। 33 ਇਕ ਪਾਸੇ ਦੀ ਹਰ ਟਾਹਣੀ ʼਤੇ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਹੋਣ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। ਅਤੇ ਦੂਸਰੇ ਪਾਸੇ ਦੀ ਹਰ ਟਾਹਣੀ ਉੱਤੇ ਵੀ ਬਦਾਮ ਦੇ ਫੁੱਲਾਂ ਵਰਗੇ ਤਿੰਨ ਫੁੱਲ ਹੋਣ ਅਤੇ ਉਨ੍ਹਾਂ ਫੁੱਲਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। ਸ਼ਮਾਦਾਨ ਦੀ ਡੰਡੀ ਦੀਆਂ ਛੇ ਟਾਹਣੀਆਂ ਇਸੇ ਤਰ੍ਹਾਂ ਬਣਾਈਆਂ ਜਾਣ। 34 ਸ਼ਮਾਦਾਨ ਦੀ ਡੰਡੀ ਉੱਤੇ ਬਦਾਮ ਦੇ ਫੁੱਲਾਂ ਵਰਗੇ ਚਾਰ ਫੁੱਲ ਹੋਣ ਅਤੇ ਉਨ੍ਹਾਂ ਵਿਚਕਾਰ ਵਾਰੀ-ਵਾਰੀ ਸਿਰ ਡੋਡੀਆਂ ਅਤੇ ਪੱਤੀਆਂ ਹੋਣ। 35 ਡੰਡੀ ਦੀਆਂ ਪਹਿਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਹੋਵੇ ਅਤੇ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਵੀ ਇਕ ਡੋਡੀ ਹੋਵੇ ਅਤੇ ਫਿਰ ਉਸ ਤੋਂ ਉੱਪਰਲੀਆਂ ਦੋ ਟਾਹਣੀਆਂ ਥੱਲੇ ਇਕ ਡੋਡੀ ਹੋਵੇ। ਸ਼ਮਾਦਾਨ ਦੀ ਡੰਡੀ ਦੀਆਂ ਸਾਰੀਆਂ ਛੇ ਟਾਹਣੀਆਂ ਥੱਲੇ ਇਸੇ ਤਰ੍ਹਾਂ ਕੀਤਾ ਜਾਵੇ। 36 ਖਾਲਸ ਸੋਨੇ ਦੇ ਇੱਕੋ ਟੁਕੜੇ ਨੂੰ ਹਥੌੜੇ ਨਾਲ ਕੁੱਟ ਕੇ ਡੋਡੀਆਂ, ਟਾਹਣੀਆਂ ਅਤੇ ਪੂਰਾ ਸ਼ਮਾਦਾਨ ਬਣਾਇਆ ਜਾਵੇ।+ 37 ਤੂੰ ਇਸ ਲਈ ਸੱਤ ਦੀਵੇ ਬਣਾਈਂ। ਜਦੋਂ ਇਹ ਦੀਵੇ ਬਾਲ਼ੇ ਜਾਣ, ਤਾਂ ਉਹ ਸ਼ਮਾਦਾਨ ਦੇ ਸਾਮ੍ਹਣੇ ਵਾਲੀ ਥਾਂ ਵਿਚ ਰੌਸ਼ਨੀ ਕਰਨਗੇ।+ 38 ਇਸ ਦੀਆਂ ਚਿਮਟੀਆਂ ਅਤੇ ਅੱਗ ਚੁੱਕਣ ਵਾਲੇ ਕੜਛੇ ਖਾਲਸ ਸੋਨੇ ਦੇ ਬਣਾਏ ਜਾਣ।+ 39 ਸ਼ਮਾਦਾਨ ਅਤੇ ਇਸ ਦਾ ਸਾਰਾ ਸਾਮਾਨ ਇਕ ਕਿੱਕਾਰ* ਖਾਲਸ ਸੋਨੇ ਦਾ ਬਣਾਇਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ