-
ਕੂਚ 28:22-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “ਤੂੰ ਖਾਲਸ ਸੋਨੇ ਦੀਆਂ ਤਾਰਾਂ ਵੱਟ ਕੇ ਡੋਰੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੀਨੇਬੰਦ ਉੱਤੇ ਲਾ ਦੇਈਂ।+ 23 ਤੂੰ ਸੀਨੇਬੰਦ ਲਈ ਸੋਨੇ ਦੇ ਦੋ ਛੱਲੇ ਬਣਾਈਂ ਅਤੇ ਉਨ੍ਹਾਂ ਛੱਲਿਆਂ ਨੂੰ ਸੀਨੇਬੰਦ ਦੇ ਦੋਵੇਂ ਸਿਰਿਆਂ ʼਤੇ ਲਾ ਦੇਈਂ। 24 ਤੂੰ ਸੀਨੇਬੰਦ ਦੇ ਸਿਰਿਆਂ ʼਤੇ ਲੱਗੇ ਛੱਲਿਆਂ ਵਿਚ ਸੋਨੇ ਦੀਆਂ ਦੋਵੇਂ ਡੋਰੀਆਂ ਪਾਈਂ। 25 ਤੂੰ ਦੋਵੇਂ ਡੋਰੀਆਂ ਦੇ ਦੂਸਰੇ ਸਿਰੇ ਦੋ ਖ਼ਾਨਿਆਂ ਵਿੱਚੋਂ ਦੀ ਲੰਘਾਈਂ ਅਤੇ ਉਨ੍ਹਾਂ ਖ਼ਾਨਿਆਂ ਨੂੰ ਏਫ਼ੋਦ ਦੇ ਮੋਢਿਆਂ ਉੱਤੇ ਸਾਮ੍ਹਣੇ ਪਾਸੇ ਲਾਈਂ।
-