-
ਕੂਚ 7:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਮੂਸਾ ਤੇ ਹਾਰੂਨ ਨੇ ਤੁਰੰਤ ਉਹੀ ਕੀਤਾ ਜੋ ਯਹੋਵਾਹ ਨੇ ਹੁਕਮ ਦਿੱਤਾ ਸੀ। ਉਸ ਨੇ ਫ਼ਿਰਊਨ ਅਤੇ ਉਸ ਦੇ ਨੌਕਰਾਂ ਦੀਆਂ ਨਜ਼ਰਾਂ ਸਾਮ੍ਹਣੇ ਆਪਣਾ ਡੰਡਾ ਉੱਪਰ ਚੁੱਕਿਆ ਅਤੇ ਨੀਲ ਦਰਿਆ ਦੇ ਪਾਣੀ ʼਤੇ ਮਾਰਿਆ ਅਤੇ ਦਰਿਆ ਦਾ ਸਾਰਾ ਪਾਣੀ ਖ਼ੂਨ ਬਣ ਗਿਆ।+
-
-
ਕੂਚ 8:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਪਰ ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਵੀ ਆਪਣੀਆਂ ਗੁਪਤ ਸ਼ਕਤੀਆਂ ਨਾਲ ਇਸੇ ਤਰ੍ਹਾਂ ਕੀਤਾ ਅਤੇ ਮਿਸਰ ਵਿਚ ਡੱਡੂਆਂ ਦੀ ਆਫ਼ਤ ਲਿਆਂਦੀ।+
-
-
ਕੂਚ 8:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਜਾਦੂਗਰੀ ਕਰਨ ਵਾਲੇ ਪੁਜਾਰੀਆਂ ਨੇ ਵੀ ਆਪਣੀਆਂ ਗੁਪਤ ਸ਼ਕਤੀਆਂ ਨਾਲ ਮਿੱਟੀ ਤੋਂ ਮੱਛਰ ਬਣਾਉਣ ਦੀ ਕੋਸ਼ਿਸ਼ ਕੀਤੀ,+ ਪਰ ਉਹ ਬਣਾ ਨਹੀਂ ਸਕੇ। ਅਤੇ ਮੱਛਰਾਂ ਨੇ ਇਨਸਾਨਾਂ ਤੇ ਜਾਨਵਰਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ।
-
-
ਕੂਚ 9:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਾਦੂਗਰੀ ਕਰਨ ਵਾਲੇ ਪੁਜਾਰੀ ਮੂਸਾ ਦੇ ਸਾਮ੍ਹਣੇ ਖੜ੍ਹੇ ਨਾ ਹੋ ਸਕੇ ਕਿਉਂਕਿ ਬਾਕੀ ਮਿਸਰੀਆਂ ਵਾਂਗ ਉਨ੍ਹਾਂ ਦੇ ਵੀ ਫੋੜੇ ਹੋ ਗਏ ਸਨ।+
-