18 “ਉਹ ਜ਼ਰੂਰ ਤੇਰੀ ਗੱਲ ਸੁਣਨਗੇ।+ ਤੂੰ ਅਤੇ ਇਜ਼ਰਾਈਲ ਦੇ ਬਜ਼ੁਰਗ ਸਾਰੇ ਜਣੇ ਮਿਸਰ ਦੇ ਰਾਜੇ ਕੋਲ ਜਾਇਓ। ਤੁਸੀਂ ਉਸ ਨੂੰ ਕਹਿਓ: ‘ਇਬਰਾਨੀ ਲੋਕਾਂ+ ਦੇ ਪਰਮੇਸ਼ੁਰ ਯਹੋਵਾਹ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਕਿਰਪਾ ਕਰ ਕੇ ਸਾਨੂੰ ਜਾਣ ਦੇ ਤਾਂਕਿ ਅਸੀਂ ਤਿੰਨ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਜਾਈਏ ਅਤੇ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਈਏ।’+