-
ਕੂਚ 14:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਅਤੇ ਮੈਂ ਮਿਸਰੀਆਂ ਦੇ ਦਿਲ ਕਠੋਰ ਹੋਣ ਦਿੱਤੇ ਹਨ ਤਾਂਕਿ ਉਹ ਤੁਹਾਡਾ ਪਿੱਛਾ ਕਰਨ; ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫ਼ੌਜ, ਉਸ ਦੇ ਯੁੱਧ ਦੇ ਰਥਾਂ ਅਤੇ ਘੋੜਸਵਾਰਾਂ ਨੂੰ ਹਰਾ ਕੇ ਆਪਣੀ ਮਹਿਮਾ ਕਰਾਵਾਂਗਾ।+
-
-
ਯਹੋਸ਼ੁਆ 2:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਉਸ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ: “ਮੈਂ ਜਾਣਦੀ ਹਾਂ ਕਿ ਯਹੋਵਾਹ ਤੁਹਾਨੂੰ ਇਹ ਦੇਸ਼ ਜ਼ਰੂਰ ਦੇਵੇਗਾ+ ਅਤੇ ਤੁਹਾਡਾ ਖ਼ੌਫ਼ ਸਾਡੇ ʼਤੇ ਛਾਇਆ ਹੋਇਆ ਹੈ।+ ਤੁਹਾਡੇ ਕਰਕੇ ਦੇਸ਼ ਦੇ ਸਾਰੇ ਲੋਕ ਹੌਸਲਾ ਹਾਰ ਬੈਠੇ ਹਨ+ 10 ਕਿਉਂਕਿ ਅਸੀਂ ਸੁਣਿਆ ਹੈ ਕਿ ਜਦੋਂ ਤੁਸੀਂ ਮਿਸਰ ਤੋਂ ਨਿਕਲੇ ਸੀ, ਤਾਂ ਯਹੋਵਾਹ ਨੇ ਲਾਲ ਸਮੁੰਦਰ ਦੇ ਪਾਣੀਆਂ ਨੂੰ ਤੁਹਾਡੇ ਅੱਗੇ ਸੁਕਾ ਦਿੱਤਾ+ ਅਤੇ ਇਹ ਵੀ ਕਿ ਤੁਸੀਂ ਅਮੋਰੀਆਂ ਦੇ ਦੋ ਰਾਜਿਆਂ ਸੀਹੋਨ ਅਤੇ ਓਗ ਦਾ ਕੀ ਹਾਲ ਕੀਤਾ ਸੀ+ ਜਿਨ੍ਹਾਂ ਨੂੰ ਤੁਸੀਂ ਯਰਦਨ ਦੇ ਦੂਜੇ ਪਾਸੇ* ਨਾਸ਼ ਕਰ ਦਿੱਤਾ।
-
-
1 ਇਤਿਹਾਸ 16:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਕੌਮਾਂ ਵਿਚ ਉਸ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰੋ,
ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਸ਼ਾਨਦਾਰ ਕੰਮ ਬਿਆਨ ਕਰੋ।
-
-
ਯਸਾਯਾਹ 63:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਕਿੱਥੇ ਹੈ ਉਹ ਜਿਸ ਨੇ ਆਪਣੀ ਸ਼ਾਨਦਾਰ ਬਾਂਹ ਨਾਲ ਮੂਸਾ ਦਾ ਸੱਜਾ ਹੱਥ ਫੜਿਆ ਸੀ+
ਜਿਸ ਨੇ ਉਨ੍ਹਾਂ ਦੇ ਅੱਗੇ ਪਾਣੀਆਂ ਨੂੰ ਅੱਡ ਕਰ ਦਿੱਤਾ ਸੀ+
ਤਾਂਕਿ ਉਹ ਹਮੇਸ਼ਾ ਲਈ ਆਪਣਾ ਨਾਂ ਉੱਚਾ ਕਰੇ,+
-