19 “ਇਨਸਾਨ ਦਾ ਹਰ ਜੇਠਾ ਮੇਰਾ ਹੈ+ ਅਤੇ ਪਾਲਤੂ ਪਸ਼ੂਆਂ ਦਾ ਵੀ, ਚਾਹੇ ਉਹ ਬਲਦ ਦਾ ਹੋਵੇ ਜਾਂ ਭੇਡ ਦਾ।+ 20 ਤੂੰ ਗਧੇ ਦੇ ਪਹਿਲੇ ਵਛੇਰੇ ਨੂੰ ਭੇਡ ਦੀ ਕੁਰਬਾਨੀ ਦੇ ਕੇ ਛੁਡਾਈਂ। ਪਰ ਜੇ ਤੂੰ ਵਛੇਰਾ ਨਹੀਂ ਛੁਡਾਉਂਦਾ, ਤਾਂ ਉਸ ਦੀ ਧੌਣ ਤੋੜ ਦੇਈਂ। ਅਤੇ ਤੂੰ ਆਪਣੇ ਸਾਰੇ ਜੇਠੇ ਮੁੰਡਿਆਂ ਨੂੰ ਛੁਡਾਈਂ।+ ਕੋਈ ਵੀ ਮੇਰੇ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।