ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 14:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਪਰ ਤੁਸੀਂ ਯਹੋਵਾਹ ਦੇ ਖ਼ਿਲਾਫ਼ ਨਾ ਜਾਓ ਅਤੇ ਨਾ ਹੀ ਉਸ ਦੇਸ਼ ਦੇ ਲੋਕਾਂ ਤੋਂ ਖ਼ੌਫ਼ ਖਾਓ।+ ਅਸੀਂ ਉਨ੍ਹਾਂ ਨੂੰ ਹਰਾ ਦਿਆਂਗੇ।* ਉਨ੍ਹਾਂ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੈ, ਪਰ ਸਾਡੇ ਨਾਲ ਯਹੋਵਾਹ ਹੈ।+ ਸਾਨੂੰ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ।”

  • ਬਿਵਸਥਾ ਸਾਰ 20:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਉਹ ਉਨ੍ਹਾਂ ਨੂੰ ਕਹੇ, ‘ਹੇ ਇਜ਼ਰਾਈਲੀਓ, ਸੁਣੋ। ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਕਰਨ ਜਾ ਰਹੇ ਹੋ। ਇਸ ਲਈ ਤੁਸੀਂ ਡਰਪੋਕ ਨਾ ਬਣੋ। ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ ਅਤੇ ਨਾ ਹੀ ਥਰ-ਥਰ ਕੰਬੋ

  • 2 ਇਤਿਹਾਸ 20:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਉਸ ਨੇ ਕਿਹਾ: “ਹੇ ਸਾਰੇ ਯਹੂਦਾਹ, ਯਰੂਸ਼ਲਮ ਦੇ ਵਾਸੀਓ ਤੇ ਰਾਜਾ ਯਹੋਸ਼ਾਫ਼ਾਟ, ਧਿਆਨ ਦਿਓ! ਯਹੋਵਾਹ ਤੁਹਾਨੂੰ ਇਹ ਕਹਿੰਦਾ ਹੈ, ‘ਇਸ ਵੱਡੀ ਭੀੜ ਕਰਕੇ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ ਕਿਉਂਕਿ ਇਹ ਯੁੱਧ ਤੁਹਾਡਾ ਨਹੀਂ, ਸਗੋਂ ਪਰਮੇਸ਼ੁਰ ਦਾ ਹੈ।+

  • 2 ਇਤਿਹਾਸ 20:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਤੁਹਾਨੂੰ ਇਹ ਯੁੱਧ ਲੜਨਾ ਨਹੀਂ ਪਵੇਗਾ। ਆਪੋ-ਆਪਣੀ ਜਗ੍ਹਾ ਡਟ ਕੇ ਖੜ੍ਹੇ ਰਹਿਓ+ ਤੇ ਦੇਖਿਓ ਕਿ ਯਹੋਵਾਹ ਤੁਹਾਨੂੰ ਕਿਵੇਂ ਮੁਕਤੀ ਦਿੰਦਾ ਹੈ।*+ ਹੇ ਯਹੂਦਾਹ ਤੇ ਯਰੂਸ਼ਲਮ, ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ।+ ਕੱਲ੍ਹ ਤੁਸੀਂ ਉਨ੍ਹਾਂ ਦੇ ਵਿਰੁੱਧ ਜਾਇਓ ਤੇ ਯਹੋਵਾਹ ਤੁਹਾਡੇ ਨਾਲ ਹੋਵੇਗਾ।’”+

  • ਜ਼ਬੂਰ 27:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਯਹੋਵਾਹ ਮੇਰਾ ਚਾਨਣ+ ਅਤੇ ਮੇਰਾ ਮੁਕਤੀਦਾਤਾ ਹੈ।

      ਮੈਨੂੰ ਕਿਸ ਦਾ ਡਰ?+

      ਯਹੋਵਾਹ ਮੇਰੀ ਜ਼ਿੰਦਗੀ ਦਾ ਕਿਲਾ ਹੈ।+

      ਮੈਨੂੰ ਕਿਸ ਦਾ ਖ਼ੌਫ਼?

  • ਜ਼ਬੂਰ 46:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 46 ਪਰਮੇਸ਼ੁਰ ਸਾਡੀ ਪਨਾਹ ਅਤੇ ਤਾਕਤ ਹੈ,+

      ਬਿਪਤਾ ਦੇ ਵੇਲੇ ਆਸਾਨੀ ਨਾਲ ਮਿਲਣ ਵਾਲੀ ਮਦਦ।+

  • ਯਸਾਯਾਹ 41:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਨਾ ਡਰ ਕਿਉਂਕਿ ਮੈਂ ਤੇਰੇ ਅੰਗ-ਸੰਗ ਹਾਂ।+

      ਨਾ ਘਬਰਾ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਹਾਂ।+

      ਮੈਂ ਤੈਨੂੰ ਮਜ਼ਬੂਤ ਕਰਾਂਗਾ, ਹਾਂ, ਮੈਂ ਤੇਰੀ ਮਦਦ ਕਰਾਂਗਾ,+

      ਮੈਂ ਇਨਸਾਫ਼ ਕਰਨ ਵਾਲੇ ਆਪਣੇ ਸੱਜੇ ਹੱਥ ਨਾਲ ਤੈਨੂੰ ਜ਼ਰੂਰ ਸੰਭਾਲਾਂਗਾ।’

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ