-
ਉਤਪਤ 22:15-17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਯਹੋਵਾਹ ਦੇ ਦੂਤ ਨੇ ਸਵਰਗੋਂ ਅਬਰਾਹਾਮ ਨਾਲ ਦੂਸਰੀ ਵਾਰ ਗੱਲ ਕੀਤੀ। 16 ਉਸ ਨੇ ਕਿਹਾ: “ਯਹੋਵਾਹ ਕਹਿੰਦਾ ਹੈ, ‘ਤੂੰ ਆਪਣੇ ਇਕਲੌਤੇ ਪੁੱਤਰ ਨੂੰ ਮੇਰੇ ਲਈ ਕੁਰਬਾਨ ਕਰਨ ਤੋਂ ਵੀ ਪਿੱਛੇ ਨਹੀਂ ਹਟਿਆ,+ ਇਸ ਲਈ ਤੇਰੇ ਇਸ ਕੰਮ ਕਰਕੇ ਮੈਂ ਆਪਣੀ ਸਹੁੰ ਖਾ ਕੇ ਕਹਿੰਦਾ ਹਾਂ+ 17 ਕਿ ਮੈਂ ਤੈਨੂੰ ਜ਼ਰੂਰ ਬਰਕਤ ਦਿਆਂਗਾ ਅਤੇ ਤੇਰੀ ਸੰਤਾਨ* ਨੂੰ ਆਕਾਸ਼ ਦੇ ਤਾਰਿਆਂ ਜਿੰਨੀ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਜਿੰਨੀ ਜ਼ਰੂਰ ਵਧਾਵਾਂਗਾ+ ਅਤੇ ਤੇਰੀ ਸੰਤਾਨ* ਦੁਸ਼ਮਣਾਂ ਦੇ ਸ਼ਹਿਰ* ʼਤੇ ਕਬਜ਼ਾ ਕਰੇਗੀ।+
-
-
ਉਤਪਤ 35:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੇਰਾ ਨਾਂ ਯਾਕੂਬ ਹੈ।+ ਪਰ ਹੁਣ ਤੋਂ ਤੇਰਾ ਨਾਂ ਯਾਕੂਬ ਨਹੀਂ, ਸਗੋਂ ਇਜ਼ਰਾਈਲ ਹੋਵੇਗਾ।” ਇਸ ਲਈ ਉਸ ਨੇ ਯਾਕੂਬ ਨੂੰ ਇਜ਼ਰਾਈਲ ਸੱਦਣਾ ਸ਼ੁਰੂ ਕਰ ਦਿੱਤਾ।+ 11 ਪਰਮੇਸ਼ੁਰ ਨੇ ਅੱਗੇ ਕਿਹਾ: “ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ।+ ਮੈਂ ਤੇਰੀ ਸੰਤਾਨ ਨੂੰ ਬਹੁਤ ਵਧਾਵਾਂਗਾ। ਤੂੰ ਕੌਮਾਂ ਦਾ ਪਿਤਾ ਬਣੇਂਗਾ+ ਅਤੇ ਤੇਰੀ ਸੰਤਾਨ ਵਿੱਚੋਂ ਰਾਜੇ ਪੈਦਾ ਹੋਣਗੇ।+
-