ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 7:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਕਿਉਂਕਿ ਉਹ ਤੁਹਾਡੇ ਪੁੱਤਰਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਹਟਾ ਦੇਣਗੀਆਂ ਅਤੇ ਆਪਣੇ ਦੇਵਤਿਆਂ ਦੇ ਪਿੱਛੇ ਲਾ ਲੈਣਗੀਆਂ।+ ਫਿਰ ਯਹੋਵਾਹ ਦਾ ਗੁੱਸਾ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਤੁਹਾਨੂੰ ਝੱਟ ਨਾਸ਼ ਕਰ ਦੇਵੇਗਾ।+

  • ਬਿਵਸਥਾ ਸਾਰ 31:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਦੇਖ, ਤੇਰੀ ਮੌਤ ਨੇੜੇ ਹੈ। ਇਹ ਲੋਕ ਜਿਸ ਦੇਸ਼ ਵਿਚ ਜਾ ਰਹੇ ਹਨ, ਇਹ ਉੱਥੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਦੇਵਤਿਆਂ ਨਾਲ ਹਰਾਮਕਾਰੀ* ਕਰਨ ਲੱਗ ਪੈਣਗੇ।+ ਇਹ ਮੈਨੂੰ ਤਿਆਗ ਦੇਣਗੇ+ ਅਤੇ ਮੇਰੇ ਇਕਰਾਰ ਨੂੰ ਤੋੜ ਦੇਣਗੇ ਜੋ ਮੈਂ ਇਨ੍ਹਾਂ ਨਾਲ ਕੀਤਾ ਹੈ।+

  • ਨਿਆਈਆਂ 2:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਪਰ ਉਨ੍ਹਾਂ ਨੇ ਨਿਆਂਕਾਰਾਂ ਦੀ ਵੀ ਨਹੀਂ ਸੁਣੀ ਅਤੇ ਉਨ੍ਹਾਂ ਨੇ ਦੂਜੇ ਦੇਵਤਿਆਂ ਨਾਲ ਹਰਾਮਕਾਰੀ ਕੀਤੀ ਤੇ ਉਨ੍ਹਾਂ ਨੂੰ ਮੱਥਾ ਟੇਕਿਆ। ਉਹ ਝੱਟ ਉਸ ਰਾਹ ʼਤੇ ਚੱਲਣੋਂ ਹਟ ਗਏ ਜਿਸ ਰਾਹ ʼਤੇ ਉਨ੍ਹਾਂ ਦੇ ਪਿਉ-ਦਾਦੇ ਚੱਲਦੇ ਸਨ, ਹਾਂ, ਉਹ ਯਹੋਵਾਹ ਦੇ ਹੁਕਮਾਂ ਨੂੰ ਮੰਨਦੇ ਸਨ।+ ਪਰ ਉਹ ਇਸ ਤਰ੍ਹਾਂ ਕਰਨ ਵਿਚ ਨਾਕਾਮ ਰਹੇ।

  • ਨਿਆਈਆਂ 8:33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 33 ਗਿਦਾਊਨ ਦੇ ਮਰਦੇ ਸਾਰ ਇਜ਼ਰਾਈਲੀ ਦੁਬਾਰਾ ਬਆਲਾਂ ਨਾਲ ਹਰਾਮਕਾਰੀ* ਕਰਨ ਲੱਗ ਪਏ+ ਅਤੇ ਉਨ੍ਹਾਂ ਨੇ ਬਆਲ-ਬਰੀਥ ਨੂੰ ਆਪਣਾ ਦੇਵਤਾ ਬਣਾ ਲਿਆ।+

  • 1 ਰਾਜਿਆਂ 11:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਉਹ ਉਨ੍ਹਾਂ ਕੌਮਾਂ ਵਿੱਚੋਂ ਸਨ ਜਿਨ੍ਹਾਂ ਬਾਰੇ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਤੁਸੀਂ ਉਨ੍ਹਾਂ ਦੇ ਲੋਕਾਂ ਵਿਚ ਨਾ ਜਾਇਓ ਤੇ ਨਾ ਹੀ ਉਹ ਤੁਹਾਡੇ ਵਿਚ ਆਉਣ, ਨਹੀਂ ਤਾਂ ਉਹ ਜ਼ਰੂਰ ਤੁਹਾਡੇ ਦਿਲਾਂ ਨੂੰ ਆਪਣੇ ਦੇਵਤਿਆਂ ਵੱਲ ਫੇਰ ਲੈਣਗੇ।”+ ਪਰ ਸੁਲੇਮਾਨ ਨੇ ਉਨ੍ਹਾਂ ਨਾਲ ਪਿਆਰ ਦੀ ਗੰਢ ਬੰਨ੍ਹੀ ਰੱਖੀ।

  • ਨਹਮਯਾਹ 13:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਕੀ ਇਜ਼ਰਾਈਲ ਦੇ ਰਾਜੇ ਸੁਲੇਮਾਨ ਨੇ ਇਨ੍ਹਾਂ ਕਰਕੇ ਹੀ ਪਾਪ ਨਹੀਂ ਕੀਤਾ ਸੀ? ਬਹੁਤ ਸਾਰੀਆਂ ਕੌਮਾਂ ਵਿਚ ਉਸ ਵਰਗਾ ਕੋਈ ਰਾਜਾ ਨਹੀਂ ਸੀ;+ ਪਰਮੇਸ਼ੁਰ ਉਸ ਨੂੰ ਪਿਆਰ ਕਰਦਾ ਸੀ+ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਸਾਰੇ ਇਜ਼ਰਾਈਲ ਦਾ ਰਾਜਾ ਬਣਾਇਆ। ਪਰ ਵਿਦੇਸ਼ੀ ਪਤਨੀਆਂ ਨੇ ਤਾਂ ਉਸ ਤੋਂ ਵੀ ਪਾਪ ਕਰਵਾਇਆ।+

  • ਜ਼ਬੂਰ 106:28
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਫਿਰ ਉਨ੍ਹਾਂ ਨੇ ਪਿਓਰ ਦੇ ਬਆਲ ਦੀ ਭਗਤੀ ਕੀਤੀ*+

      ਅਤੇ ਉਨ੍ਹਾਂ ਨੇ ਮੁਰਦਿਆਂ ਨੂੰ ਚੜ੍ਹਾਈਆਂ ਬਲ਼ੀਆਂ ਖਾਧੀਆਂ।*

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ