-
ਕੂਚ 25:2-7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਇਜ਼ਰਾਈਲੀਆਂ ਨੂੰ ਕਹਿ ਕਿ ਉਹ ਮੇਰੇ ਲਈ ਦਾਨ ਲੈ ਕੇ ਆਉਣ; ਜਿਸ ਦਾ ਵੀ ਦਿਲ ਉਸ ਨੂੰ ਦਾਨ ਦੇਣ ਲਈ ਪ੍ਰੇਰਦਾ ਹੈ, ਤੂੰ ਉਸ ਕੋਲੋਂ ਦਾਨ ਲਈਂ।+ 3 ਤੂੰ ਉਨ੍ਹਾਂ ਤੋਂ ਇਹ ਚੀਜ਼ਾਂ ਦਾਨ ਵਜੋਂ ਲਈਂ: ਸੋਨਾ,+ ਚਾਂਦੀ,+ ਤਾਂਬਾ,+ 4 ਨੀਲਾ ਧਾਗਾ, ਬੈਂਗਣੀ ਉੱਨ, ਗੂੜ੍ਹੇ ਲਾਲ ਰੰਗ ਦਾ ਧਾਗਾ, ਵਧੀਆ ਮਲਮਲ, ਬੱਕਰੀ ਦੇ ਵਾਲ਼, 5 ਲਾਲ ਰੰਗ ਨਾਲ ਰੰਗੀਆਂ ਭੇਡੂਆਂ ਦੀਆਂ ਖੱਲਾਂ, ਸੀਲ ਮੱਛੀ ਦੀਆਂ ਖੱਲਾਂ, ਕਿੱਕਰ ਦੀ ਲੱਕੜ,+ 6 ਦੀਵਿਆਂ ਲਈ ਤੇਲ,+ ਪਵਿੱਤਰ ਤੇਲ+ ਤੇ ਖ਼ੁਸ਼ਬੂਦਾਰ ਧੂਪ+ ਬਣਾਉਣ ਲਈ ਬਲਸਾਨ ਅਤੇ 7 ਏਫ਼ੋਦ+ ਤੇ ਸੀਨੇਬੰਦ+ ਵਿਚ ਜੜਨ ਲਈ ਸੁਲੇਮਾਨੀ ਪੱਥਰ ਅਤੇ ਹੋਰ ਪੱਥਰ।
-
-
ਕੂਚ 35:29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 ਜਿਨ੍ਹਾਂ ਆਦਮੀਆਂ ਅਤੇ ਔਰਤਾਂ ਦੇ ਦਿਲਾਂ ਨੇ ਉਨ੍ਹਾਂ ਨੂੰ ਪ੍ਰੇਰਿਆ, ਉਹ ਸਾਰੇ ਕੁਝ-ਨਾ-ਕੁਝ ਲਿਆਏ ਤਾਂਕਿ ਯਹੋਵਾਹ ਨੇ ਮੂਸਾ ਰਾਹੀਂ ਜਿਹੜਾ ਕੰਮ ਕਰਨ ਦਾ ਹੁਕਮ ਦਿੱਤਾ ਸੀ, ਉਹ ਕੰਮ ਕੀਤਾ ਜਾ ਸਕੇ; ਇਜ਼ਰਾਈਲੀ ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਭੇਟਾਂ ਲਿਆਏ।+
-