-
ਲੇਵੀਆਂ 5:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਨਾਲੇ ਉਸ ਨੇ ਜੋ ਪਾਪ ਕੀਤਾ ਹੈ, ਉਸ ਲਈ ਉਹ ਯਹੋਵਾਹ ਅੱਗੇ ਦੋਸ਼-ਬਲ਼ੀ ਵਜੋਂ ਚੜ੍ਹਾਉਣ+ ਲਈ ਆਪਣੇ ਇੱਜੜ ਵਿੱਚੋਂ ਇਕ ਲੇਲੀ ਜਾਂ ਇਕ ਮੇਮਣੀ ਲਿਆਵੇ। ਇਹ ਪਾਪ-ਬਲ਼ੀ ਹੈ। ਫਿਰ ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ।
-
-
ਲੇਵੀਆਂ 6:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਨਾਲੇ ਉਹ ਆਪਣੇ ਇੱਜੜ ਵਿੱਚੋਂ ਬਿਨਾਂ ਨੁਕਸ ਵਾਲਾ ਇਕ ਭੇਡੂ ਯਹੋਵਾਹ ਅੱਗੇ ਦੋਸ਼-ਬਲ਼ੀ ਵਜੋਂ ਚੜ੍ਹਾਉਣ ਲਈ ਪੁਜਾਰੀ ਕੋਲ ਲਿਆਵੇ। ਭੇਡੂ ਦੀ ਕੀਮਤ ਦੋਸ਼-ਬਲ਼ੀ ਦੇ ਜਾਨਵਰ ਦੀ ਤੈਅ ਕੀਤੀ ਗਈ ਕੀਮਤ ਜਿੰਨੀ ਹੋਣੀ ਚਾਹੀਦੀ ਹੈ।+
-
-
ਲੇਵੀਆਂ 14:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਕਿਸੇ ਕੋੜ੍ਹੀ ਦੇ ਠੀਕ ਹੋਣ ਤੋਂ ਬਾਅਦ ਜਦੋਂ ਉਸ ਨੂੰ ਸ਼ੁੱਧ ਕਰਨ ਲਈ ਪੁਜਾਰੀ ਕੋਲ ਲਿਆਇਆ ਜਾਂਦਾ ਹੈ, ਤਾਂ ਇਸ ਨਿਯਮ ਦੀ ਪਾਲਣਾ ਕੀਤੀ ਜਾਵੇ।+
-
-
ਲੇਵੀਆਂ 19:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 “‘ਜੇ ਕੋਈ ਆਦਮੀ ਕਿਸੇ ਔਰਤ ਨਾਲ ਲੰਮਾ ਪੈਂਦਾ ਹੈ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਉਹ ਨੌਕਰਾਣੀ ਹੈ ਤੇ ਕਿਸੇ ਹੋਰ ਆਦਮੀ ਨਾਲ ਮੰਗੀ ਹੋਈ ਹੈ, ਪਰ ਉਸ ਔਰਤ ਨੂੰ ਕੀਮਤ ਦੇ ਕੇ ਅਜੇ ਤਕ ਛੁਡਾਇਆ ਨਹੀਂ ਗਿਆ ਹੈ ਜਾਂ ਉਸ ਨੂੰ ਆਜ਼ਾਦ ਨਹੀਂ ਕੀਤਾ ਗਿਆ ਹੈ, ਤਾਂ ਉਨ੍ਹਾਂ ਦੋਵਾਂ ਨੂੰ ਇਸ ਦੀ ਸਜ਼ਾ ਦਿੱਤੀ ਜਾਵੇ। ਪਰ ਉਨ੍ਹਾਂ ਨੂੰ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ ਕਿਉਂਕਿ ਉਸ ਔਰਤ ਨੂੰ ਅਜੇ ਆਜ਼ਾਦ ਨਹੀਂ ਕੀਤਾ ਗਿਆ ਸੀ। 21 ਉਹ ਆਦਮੀ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਅੱਗੇ ਦੋਸ਼-ਬਲ਼ੀ ਲਈ ਇਕ ਭੇਡੂ ਲਿਆਵੇ।+
-
-
ਗਿਣਤੀ 6:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਫਿਰ ਉਹ ਨਜ਼ੀਰ ਵਜੋਂ ਯਹੋਵਾਹ ਦੀ ਸੇਵਾ ਕਰਨ ਲਈ ਦੁਬਾਰਾ ਆਪਣੇ ਆਪ ਨੂੰ ਵੱਖਰਾ ਕਰੇ ਅਤੇ ਦੋਸ਼-ਬਲ਼ੀ ਵਜੋਂ ਚੜ੍ਹਾਉਣ ਲਈ ਇਕ ਸਾਲ ਦਾ ਭੇਡੂ ਲਿਆਵੇ। ਪਰ ਉਸ ਨੇ ਪਹਿਲਾਂ ਨਜ਼ੀਰ ਵਜੋਂ ਜਿੰਨੇ ਦਿਨ ਸੇਵਾ ਕੀਤੀ ਸੀ, ਉਹ ਦਿਨ ਗਿਣੇ ਨਹੀਂ ਜਾਣਗੇ ਕਿਉਂਕਿ ਉਸ ਨੇ ਆਪਣੇ ਆਪ ਨੂੰ ਭ੍ਰਿਸ਼ਟ ਕਰ ਲਿਆ ਸੀ।
-