7 ਜੇ ਤੀਜੇ ਦਿਨ ਬਚਿਆ ਹੋਇਆ ਮਾਸ ਖਾਧਾ ਜਾਂਦਾ ਹੈ, ਤਾਂ ਇਹ ਬਲ਼ੀ ਘਿਣਾਉਣੀ ਹੋਵੇਗੀ ਅਤੇ ਇਸ ਨੂੰ ਕਬੂਲ ਨਹੀਂ ਕੀਤਾ ਜਾਵੇਗਾ। 8 ਜਿਹੜਾ ਤੀਜੇ ਦਿਨ ਬਚਿਆ ਹੋਇਆ ਮਾਸ ਖਾਂਦਾ ਹੈ, ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ ਕਿਉਂਕਿ ਉਸ ਨੇ ਯਹੋਵਾਹ ਦੀ ਪਵਿੱਤਰ ਭੇਟ ਨੂੰ ਭ੍ਰਿਸ਼ਟ ਕੀਤਾ ਹੈ। ਇਸ ਲਈ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।