-
ਕੂਚ 29:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਤੂੰ ਸਾਰੀਆਂ ਚੀਜ਼ਾਂ ਹਾਰੂਨ ਤੇ ਉਸ ਦੇ ਪੁੱਤਰਾਂ ਦੇ ਹੱਥਾਂ ʼਤੇ ਰੱਖੀਂ ਅਤੇ ਤੂੰ ਉਨ੍ਹਾਂ ਚੀਜ਼ਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਈਂ।
-
-
ਲੇਵੀਆਂ 8:25-27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਫਿਰ ਉਸ ਨੇ ਭੇਡੂ ਦੀ ਚਰਬੀ ਯਾਨੀ ਇਸ ਦੀ ਚਰਬੀ ਵਾਲੀ ਮੋਟੀ ਪੂਛ, ਆਂਦਰਾਂ ਉੱਪਰਲੀ ਚਰਬੀ, ਕਲੇਜੀ ਦੀ ਚਰਬੀ ਤੇ ਦੋਵੇਂ ਗੁਰਦੇ ਤੇ ਉਨ੍ਹਾਂ ਉੱਪਰਲੀ ਚਰਬੀ ਅਤੇ ਸੱਜੀ ਲੱਤ ਲਈ।+ 26 ਉਸ ਨੇ ਯਹੋਵਾਹ ਸਾਮ੍ਹਣੇ ਪਈ ਬੇਖਮੀਰੀਆਂ ਰੋਟੀਆਂ ਦੀ ਟੋਕਰੀ ਵਿੱਚੋਂ ਇਕ ਛੱਲੇ ਵਰਗੀ ਬੇਖਮੀਰੀ ਰੋਟੀ,+ ਤੇਲ ਵਿਚ ਗੁੰਨ੍ਹ ਕੇ ਬਣਾਈ ਇਕ ਛੱਲੇ ਵਰਗੀ ਰੋਟੀ+ ਅਤੇ ਇਕ ਪਤਲੀ ਕੜਕ ਰੋਟੀ ਲਈ। ਉਸ ਨੇ ਇਹ ਰੋਟੀਆਂ ਭੇਡੂ ਦੀ ਚਰਬੀ ਅਤੇ ਸੱਜੀ ਲੱਤ ਉੱਤੇ ਰੱਖ ਦਿੱਤੀਆਂ। 27 ਉਸ ਨੇ ਇਹ ਸਾਰੀਆਂ ਚੀਜ਼ਾਂ ਹਾਰੂਨ ਤੇ ਉਸ ਦੇ ਪੁੱਤਰਾਂ ਦੇ ਹੱਥਾਂ ʼਤੇ ਰੱਖ ਕੇ ਯਹੋਵਾਹ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਉਣੀਆਂ ਸ਼ੁਰੂ ਕੀਤੀਆਂ।
-
-
ਲੇਵੀਆਂ 9:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਪਰ ਹਾਰੂਨ ਨੇ ਦੋਵੇਂ ਜਾਨਵਰਾਂ ਦੇ ਸੀਨੇ ਅਤੇ ਸੱਜੀਆਂ ਲੱਤਾਂ ਨੂੰ ਯਹੋਵਾਹ ਦੇ ਸਾਮ੍ਹਣੇ ਹਿਲਾਉਣ ਦੀ ਭੇਟ ਵਜੋਂ ਅੱਗੇ-ਪਿੱਛੇ ਹਿਲਾਇਆ, ਠੀਕ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ।+
-