-
ਕੂਚ 29:15-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਇਸ ਤੋਂ ਬਾਅਦ ਤੂੰ ਇਕ ਭੇਡੂ ਲਈਂ ਅਤੇ ਉਸ ਭੇਡੂ ਦੇ ਸਿਰ ਉੱਤੇ ਹਾਰੂਨ ਤੇ ਉਸ ਦੇ ਪੁੱਤਰ ਆਪਣੇ ਹੱਥ ਰੱਖਣ।+ 16 ਫਿਰ ਭੇਡੂ ਨੂੰ ਵੱਢ ਕੇ ਉਸ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕੀਂ।+ 17 ਉਸ ਭੇਡੂ ਦੇ ਟੋਟੇ ਕਰੀਂ, ਉਸ ਦੀਆਂ ਆਂਦਰਾਂ+ ਤੇ ਲੱਤਾਂ ਨੂੰ ਧੋ ਕੇ ਸਾਫ਼ ਕਰੀਂ ਅਤੇ ਫਿਰ ਸਿਰ ਅਤੇ ਸਾਰੇ ਟੋਟਿਆਂ ਨੂੰ ਤਰਤੀਬਵਾਰ ਆਮ੍ਹੋ-ਸਾਮ੍ਹਣੇ ਵੇਦੀ ਉੱਤੇ ਰੱਖੀਂ। 18 ਤੂੰ ਪੂਰੇ ਭੇਡੂ ਨੂੰ ਵੇਦੀ ʼਤੇ ਸਾੜ ਦੇਈਂ ਤਾਂਕਿ ਇਸ ਦਾ ਧੂੰਆਂ ਉੱਠੇ। ਇਹ ਯਹੋਵਾਹ ਲਈ ਹੋਮ-ਬਲ਼ੀ ਹੈ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+ ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ।
-
-
ਲੇਵੀਆਂ 1:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਹ ਹੋਮ-ਬਲ਼ੀ ਦੇ ਬਲਦ ਦੇ ਸਿਰ ਉੱਪਰ ਆਪਣਾ ਹੱਥ ਰੱਖੇ ਅਤੇ ਇਹ ਉਸ ਦੇ ਪਾਪਾਂ ਦੀ ਮਾਫ਼ੀ ਲਈ ਕਬੂਲ ਕੀਤਾ ਜਾਵੇਗਾ।
-