-
ਬਿਵਸਥਾ ਸਾਰ 14:12-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪਰ ਤੁਸੀਂ ਇਹ ਪੰਛੀ ਨਹੀਂ ਖਾਣੇ: ਉਕਾਬ, ਸਮੁੰਦਰੀ ਬਾਜ਼, ਕਾਲੀ ਗਿੱਧ,+ 13 ਲਾਲ ਇੱਲ, ਕਾਲੀ ਇੱਲ ਅਤੇ ਹੋਰ ਕਿਸਮਾਂ ਦੀਆਂ ਇੱਲਾਂ, 14 ਹਰ ਕਿਸਮ ਦੇ ਪਹਾੜੀ ਕਾਂ, 15 ਸ਼ੁਤਰਮੁਰਗ, ਉੱਲੂ, ਜਲਮੁਰਗੀ, ਹਰ ਕਿਸਮ ਦੇ ਬਾਜ਼, 16 ਛੋਟਾ ਉੱਲੂ, ਲੰਬੇ ਕੰਨਾਂ ਵਾਲਾ ਉੱਲੂ, ਹੰਸ, 17 ਪੇਇਣ, ਗਿੱਧ, ਜਲ ਕਾਂ, 18 ਸਾਰਸ, ਹਰ ਕਿਸਮ ਦੇ ਬਗਲੇ, ਚੱਕੀਰਾਹਾ ਅਤੇ ਚਾਮਚੜਿੱਕ। 19 ਹਰ ਤਰ੍ਹਾਂ ਦੇ ਖੰਭਾਂ ਵਾਲੇ ਛੋਟੇ-ਛੋਟੇ ਜੀਵ* ਜੋ ਝੁੰਡਾਂ ਵਿਚ ਰਹਿੰਦੇ ਹਨ, ਤੁਹਾਡੇ ਲਈ ਅਸ਼ੁੱਧ ਹਨ। ਤੁਸੀਂ ਇਹ ਨਹੀਂ ਖਾ ਸਕਦੇ।
-