10 “ਅੱਠਵੇਂ ਦਿਨ ਉਹ ਆਦਮੀ ਬਿਨਾਂ ਨੁਕਸ ਵਾਲੇ ਦੋ ਭੇਡੂ, ਬਿਨਾਂ ਨੁਕਸ ਵਾਲੀ ਇਕ ਸਾਲ ਦੀ ਲੇਲੀ,+ ਅਨਾਜ ਦੇ ਚੜ੍ਹਾਵੇ ਲਈ ਤੇਲ ਨਾਲ ਗੁੰਨ੍ਹਿਆ ਤਿੰਨ ਓਮਰ ਮੈਦਾ+ ਅਤੇ ਇਕ ਲਾਗ ਤੇਲ ਲਵੇ;+ 11 ਅਤੇ ਜਿਹੜਾ ਪੁਜਾਰੀ ਉਸ ਆਦਮੀ ਨੂੰ ਸ਼ੁੱਧ ਕਰਾਰ ਦਿੰਦਾ ਹੈ, ਉਹ ਉਸ ਨੂੰ ਤੇ ਉਸ ਦੇ ਚੜ੍ਹਾਵਿਆਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਯਹੋਵਾਹ ਸਾਮ੍ਹਣੇ ਪੇਸ਼ ਕਰੇ।