31 ਫਿਰ ਉਹ ਉਸ ਦੀ ਸਾਰੀ ਚਰਬੀ ਉਸੇ ਤਰ੍ਹਾਂ ਲਾਹੇ+ ਜਿਸ ਤਰ੍ਹਾਂ ਸ਼ਾਂਤੀ-ਬਲ਼ੀ ਦੇ ਜਾਨਵਰ ਦੀ ਲਾਹੀ ਜਾਂਦੀ ਹੈ।+ ਪੁਜਾਰੀ ਇਸ ਨੂੰ ਹੋਮ-ਬਲ਼ੀ ਦੀ ਵੇਦੀ ਉੱਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ। ਪੁਜਾਰੀ ਉਸ ਦੇ ਪਾਪ ਨੂੰ ਮਿਟਾਉਣ ਲਈ ਇਸ ਤਰ੍ਹਾਂ ਕਰੇ ਅਤੇ ਉਸ ਦਾ ਪਾਪ ਮਾਫ਼ ਕੀਤਾ ਜਾਵੇਗਾ।