-
ਲੇਵੀਆਂ 14:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਫਿਰ ਪੁਜਾਰੀ ਕੋੜ੍ਹ ਤੋਂ ਸ਼ੁੱਧ ਹੋਣ ਲਈ ਆਏ ਆਦਮੀ ਉੱਤੇ ਸੱਤ ਵਾਰ ਖ਼ੂਨ ਛਿੜਕੇ ਅਤੇ ਉਸ ਨੂੰ ਸ਼ੁੱਧ ਕਰਾਰ ਦੇਵੇ। ਅਤੇ ਉਹ ਜੀਉਂਦੇ ਪੰਛੀ ਨੂੰ ਖੁੱਲ੍ਹੇ ਮੈਦਾਨ ਵਿਚ ਛੱਡ ਦੇਵੇ।+
-
-
ਲੇਵੀਆਂ 14:53ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
53 ਫਿਰ ਉਹ ਜੀਉਂਦੇ ਪੰਛੀ ਨੂੰ ਸ਼ਹਿਰੋਂ ਬਾਹਰ ਖੁੱਲ੍ਹੇ ਮੈਦਾਨ ਵਿਚ ਛੱਡ ਦੇਵੇ। ਇਸ ਤਰ੍ਹਾਂ ਉਹ ਘਰ ਦੀ ਅਸ਼ੁੱਧਤਾ ਦੂਰ ਕਰੇ ਅਤੇ ਘਰ ਸ਼ੁੱਧ ਹੋ ਜਾਵੇਗਾ।
-
-
ਲੇਵੀਆਂ 16:21, 22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਹਾਰੂਨ ਜੀਉਂਦੇ ਮੇਮਣੇ ਦੇ ਸਿਰ ਉੱਤੇ ਆਪਣੇ ਦੋਵੇਂ ਹੱਥ ਰੱਖੇ ਅਤੇ ਇਜ਼ਰਾਈਲੀਆਂ ਦੀਆਂ ਸਾਰੀਆਂ ਗ਼ਲਤੀਆਂ, ਉਨ੍ਹਾਂ ਦੇ ਸਾਰੇ ਅਪਰਾਧ ਅਤੇ ਉਨ੍ਹਾਂ ਦੇ ਸਾਰੇ ਪਾਪ ਕਬੂਲ ਕਰ ਕੇ ਉਨ੍ਹਾਂ ਨੂੰ ਮੇਮਣੇ ਦੇ ਸਿਰ ਉੱਤੇ ਰੱਖੇ।+ ਫਿਰ ਇਕ ਆਦਮੀ ਦੇ ਹੱਥ ਉਸ ਮੇਮਣੇ ਨੂੰ ਉਜਾੜ ਵਿਚ ਘੱਲ ਦੇਵੇ ਜਿਸ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।* 22 ਉਹ ਮੇਮਣਾ ਆਪਣੇ ਉੱਤੇ ਉਨ੍ਹਾਂ ਦੀਆਂ ਸਾਰੀਆਂ ਗ਼ਲਤੀਆਂ+ ਉਜਾੜ ਵਿਚ+ ਲੈ ਜਾਵੇਗਾ ਅਤੇ ਉਹ ਆਦਮੀ ਮੇਮਣੇ ਨੂੰ ਉਜਾੜ ਵਿਚ ਛੱਡ ਦੇਵੇਗਾ।+
-
-
ਯਸਾਯਾਹ 53:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਪਰ ਅਸੀਂ ਸਮਝਿਆ ਕਿ ਉਸ ʼਤੇ ਪਰਮੇਸ਼ੁਰ ਦੀ ਮਾਰ ਪਈ ਹੈ, ਉਹ ਉਸ ਵੱਲੋਂ ਮਾਰਿਆ-ਕੁੱਟਿਆ ਤੇ ਦੁਖੀ ਕੀਤਾ ਹੋਇਆ ਹੈ।
-