-
ਲੇਵੀਆਂ 20:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 “‘ਜੇ ਕੋਈ ਆਦਮੀ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਭਾਵੇਂ ਉਹ ਉਸ ਦੇ ਪਿਤਾ ਦੀ ਧੀ ਹੋਵੇ ਜਾਂ ਉਸ ਦੀ ਮਾਂ ਦੀ ਧੀ ਹੋਵੇ ਅਤੇ ਉਹ ਉਸ ਦਾ ਨੰਗੇਜ਼ ਦੇਖਦਾ ਹੈ ਅਤੇ ਉਹ ਉਸ ਦਾ ਨੰਗੇਜ਼ ਦੇਖਦੀ ਹੈ, ਤਾਂ ਇਹ ਸ਼ਰਮਨਾਕ ਗੱਲ ਹੈ।+ ਉਨ੍ਹਾਂ ਨੂੰ ਸ਼ਰੇਆਮ ਲੋਕਾਂ ਦੇ ਸਾਮ੍ਹਣੇ ਜਾਨੋਂ ਮਾਰ ਦਿੱਤਾ ਜਾਵੇ। ਉਸ ਨੇ ਆਪਣੀ ਭੈਣ ਨੂੰ ਬੇਇੱਜ਼ਤ ਕੀਤਾ ਹੈ।* ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।
-
-
ਬਿਵਸਥਾ ਸਾਰ 27:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “‘ਸਰਾਪਿਆ ਹੈ ਉਹ ਆਦਮੀ ਜੋ ਆਪਣੀ ਭੈਣ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਚਾਹੇ ਉਹ ਉਸ ਦੇ ਪਿਤਾ ਦੀ ਧੀ ਹੋਵੇ ਜਾਂ ਉਸ ਦੀ ਮਾਂ ਦੀ ਧੀ ਹੋਵੇ।’+ (ਅਤੇ ਫਿਰ ਸਾਰੇ ਲੋਕ ਕਹਿਣ, ‘ਆਮੀਨ!’)
-
-
2 ਸਮੂਏਲ 13:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਹੁਣ ਅਮਨੋਨ ਨੇ ਤਾਮਾਰ ਨੂੰ ਕਿਹਾ: “ਖਾਣਾ* ਮੇਰੇ ਸੌਣ ਵਾਲੇ ਕਮਰੇ ਵਿਚ ਲਿਆ ਤਾਂਕਿ ਮੈਂ ਤੇਰੇ ਹੱਥੋਂ ਖਾਵਾਂ।” ਇਸ ਲਈ ਤਾਮਾਰ ਨੇ ਦਿਲ ਦੇ ਆਕਾਰ ਦੀਆਂ ਟਿੱਕੀਆਂ ਲਈਆਂ ਜੋ ਉਸ ਨੇ ਬਣਾਈਆਂ ਸਨ ਅਤੇ ਆਪਣੇ ਭਰਾ ਅਮਨੋਨ ਦੇ ਕਮਰੇ ਵਿਚ ਲੈ ਗਈ। 11 ਜਿਉਂ ਹੀ ਉਹ ਉਸ ਲਈ ਟਿੱਕੀਆਂ ਲਿਆਈ, ਤਾਂ ਉਸ ਨੇ ਤਾਮਾਰ ਨੂੰ ਫੜ ਲਿਆ ਅਤੇ ਕਿਹਾ: “ਆ ਮੇਰੀ ਭੈਣ, ਮੇਰੇ ਨਾਲ ਲੰਮੀ ਪੈ।” 12 ਪਰ ਉਸ ਨੇ ਉਸ ਨੂੰ ਕਿਹਾ: “ਨਾ ਮੇਰੇ ਭਰਾ, ਮੇਰੀ ਇੱਜ਼ਤ ʼਤੇ ਦਾਗ਼ ਨਾ ਲਾ ਕਿਉਂਕਿ ਇਜ਼ਰਾਈਲ ਵਿਚ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਾਂਦਾ।+ ਇਹ ਸ਼ਰਮਨਾਕ ਕੰਮ ਨਾ ਕਰ।+
-