ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਲੇਵੀਆਂ 20:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 6 “‘ਜਿਹੜਾ ਇਨਸਾਨ ਚੇਲੇ-ਚਾਂਟਿਆਂ* ਕੋਲ+ ਜਾਂ ਭਵਿੱਖ ਦੱਸਣ ਵਾਲੇ ਕੋਲ ਜਾਂਦਾ ਹੈ,+ ਉਹ ਮੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।* ਮੈਂ ਜ਼ਰੂਰ ਉਸ ਆਦਮੀ ਦੇ ਖ਼ਿਲਾਫ਼ ਹੋ ਜਾਵਾਂਗਾ ਅਤੇ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ।+

  • ਬਿਵਸਥਾ ਸਾਰ 18:10-12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇਵੇ,*+ ਫਾਲ* ਨਾ ਪਾਵੇ,+ ਜਾਦੂਗਰੀ ਨਾ ਕਰੇ+ ਜਾਂ ਸ਼ੁਭ-ਅਸ਼ੁਭ ਨਾ ਵਿਚਾਰੇ*+ ਜਾਂ ਜਾਦੂ-ਟੂਣਾ ਨਾ ਕਰੇ+ 11 ਜਾਂ ਮੰਤਰ ਫੂਕ ਕੇ ਕਿਸੇ ਨੂੰ ਆਪਣੇ ਵੱਸ ਵਿਚ ਨਾ ਕਰੇ ਜਾਂ ਉਹ ਕਿਸੇ ਚੇਲੇ-ਚਾਂਟੇ*+ ਕੋਲ ਜਾਂ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਨਾ ਜਾਵੇ+ ਜਾਂ ਮਰੇ ਹੋਏ ਲੋਕਾਂ ਤੋਂ ਪੁੱਛ-ਗਿੱਛ ਨਾ ਕਰੇ।+ 12 ਜਿਹੜਾ ਇਨਸਾਨ ਅਜਿਹੇ ਕੰਮ ਕਰਦਾ ਹੈ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢਣ ਜਾ ਰਿਹਾ ਹੈ।

  • 1 ਇਤਿਹਾਸ 10:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਇਸ ਤਰ੍ਹਾਂ ਸ਼ਾਊਲ ਯਹੋਵਾਹ ਨਾਲ ਕੀਤੀ ਬੇਵਫ਼ਾਈ ਕਰਕੇ ਮਰ ਗਿਆ ਕਿਉਂਕਿ ਉਸ ਨੇ ਯਹੋਵਾਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ+ ਅਤੇ ਇਕ ਚੇਲੀ* ਦੀ ਸਲਾਹ ਲਈ+

  • ਯਸਾਯਾਹ 8:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਜੇ ਉਹ ਤੁਹਾਨੂੰ ਕਹਿਣ: “ਚੇਲੇ-ਚਾਂਟਿਆਂ* ਜਾਂ ਭਵਿੱਖ ਦੱਸਣ ਵਾਲਿਆਂ ਤੋਂ ਪੁੱਛੋ ਜੋ ਚੀਂ-ਚੀਂ ਅਤੇ ਘੁਸਰ-ਮੁਸਰ ਕਰਦੇ ਹਨ,” ਤਾਂ ਕੀ ਲੋਕਾਂ ਨੂੰ ਆਪਣੇ ਪਰਮੇਸ਼ੁਰ ਤੋਂ ਨਹੀਂ ਪੁੱਛਣਾ ਚਾਹੀਦਾ? ਕੀ ਉਨ੍ਹਾਂ ਨੂੰ ਜੀਉਂਦਿਆਂ ਲਈ ਮੁਰਦਿਆਂ ਕੋਲੋਂ ਪੁੱਛਣਾ ਚਾਹੀਦਾ ਹੈ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ