-
ਰੂਥ 4:4-6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਇਸ ਲਈ ਮੈਂ ਸੋਚਿਆ ਕਿ ਮੈਂ ਇਸ ਬਾਰੇ ਤੇਰੇ ਨਾਲ ਗੱਲ ਕਰ ਲਵਾਂ, ‘ਤੂੰ ਸ਼ਹਿਰ ਦੇ ਲੋਕਾਂ ਅਤੇ ਬਜ਼ੁਰਗਾਂ ਦੇ ਸਾਮ੍ਹਣੇ ਇਸ ਨੂੰ ਛੁਡਾ ਲੈ।+ ਜੇ ਤੂੰ ਜ਼ਮੀਨ ਛੁਡਾਉਣੀ ਚਾਹੁੰਦਾ ਹੈਂ, ਤਾਂ ਛੁਡਾ ਲੈ। ਜੇ ਤੂੰ ਨਹੀਂ ਚਾਹੁੰਦਾਂ, ਤਾਂ ਮੈਨੂੰ ਦੱਸ। ਇਸ ਨੂੰ ਛੁਡਾਉਣ ਦਾ ਹੱਕ ਪਹਿਲਾਂ ਤੇਰਾ ਹੈ ਅਤੇ ਬਾਅਦ ਵਿਚ ਮੇਰਾ।’” ਉਸ ਨੇ ਕਿਹਾ: “ਮੈਂ ਛੁਡਾਉਣੀ ਚਾਹੁੰਦਾ ਹਾਂ।”+ 5 ਫਿਰ ਬੋਅਜ਼ ਨੇ ਕਿਹਾ: “ਯਾਦ ਰੱਖ ਕਿ ਇਹ ਜ਼ਮੀਨ ਸਿਰਫ਼ ਨਾਓਮੀ ਦੀ ਹੀ ਨਹੀਂ, ਸਗੋਂ ਉਸ ਦੇ ਮਰ ਚੁੱਕੇ ਪੁੱਤਰ ਦੀ ਵਿਧਵਾ ਮੋਆਬਣ ਰੂਥ ਦੀ ਵੀ ਹੈ। ਇਸ ਲਈ ਤੈਨੂੰ ਉਨ੍ਹਾਂ ਦੋਹਾਂ ਤੋਂ ਜ਼ਮੀਨ ਛੁਡਾਉਣੀ ਪਵੇਗੀ। ਇਸ ਤਰ੍ਹਾਂ ਮਰ ਚੁੱਕੇ ਆਦਮੀ ਦੀ ਵਿਰਾਸਤ ਉਸੇ ਦੇ ਨਾਂ ਹੀ ਰਹੇਗੀ।”+ 6 ਇਹ ਸੁਣ ਕੇ ਉਸ ਰਿਸ਼ਤੇਦਾਰ ਨੇ ਕਿਹਾ: “ਮੈਂ ਇਸ ਨੂੰ ਛੁਡਾ ਨਹੀਂ ਸਕਦਾ, ਕਿਤੇ ਮੇਰਾ ਆਪਣਾ ਹੀ ਨੁਕਸਾਨ ਨਾ ਹੋ ਜਾਵੇ। ਤੂੰ ਇਸ ਨੂੰ ਛੁਡਾ ਲੈ। ਮੈਂ ਆਪਣਾ ਹੱਕ ਛੱਡ ਦਿੰਦਾ ਹਾਂ ਕਿਉਂਕਿ ਮੈਂ ਇਹ ਜ਼ਮੀਨ ਛੁਡਾ ਨਹੀਂ ਸਕਦਾ।”
-