10 “‘ਜੇ ਉਹ ਆਪਣੀਆਂ ਭੇਡਾਂ-ਬੱਕਰੀਆਂ ਵਿੱਚੋਂ ਕੋਈ ਜਾਨਵਰ ਹੋਮ-ਬਲ਼ੀ ਵਜੋਂ ਚੜ੍ਹਾਉਂਦਾ ਹੈ,+ ਤਾਂ ਉਹ ਭੇਡੂ ਜਾਂ ਬੱਕਰਾ ਚੜ੍ਹਾਵੇ ਜਿਸ ਵਿਚ ਕੋਈ ਨੁਕਸ ਨਾ ਹੋਵੇ।+ 11 ਉਸ ਜਾਨਵਰ ਨੂੰ ਯਹੋਵਾਹ ਅੱਗੇ ਵੇਦੀ ਦੇ ਉੱਤਰ ਵਾਲੇ ਪਾਸੇ ਵੱਢਿਆ ਜਾਵੇ ਅਤੇ ਪੁਜਾਰੀਆਂ ਵਜੋਂ ਸੇਵਾ ਕਰ ਰਹੇ ਹਾਰੂਨ ਦੇ ਪੁੱਤਰ ਉਸ ਜਾਨਵਰ ਦਾ ਖ਼ੂਨ ਵੇਦੀ ਦੇ ਚਾਰੇ ਪਾਸਿਆਂ ਉੱਤੇ ਛਿੜਕਣ।+