-
ਲੇਵੀਆਂ 27:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 “‘ਜੇ ਕੋਈ ਆਦਮੀ ਅਜਿਹਾ ਜਾਨਵਰ ਚੜ੍ਹਾਉਣ ਦੀ ਸੁੱਖਣਾ ਸੁੱਖਦਾ ਹੈ ਜੋ ਯਹੋਵਾਹ ਨੂੰ ਚੜ੍ਹਾਏ ਜਾਣ ਦੇ ਯੋਗ ਹੈ, ਤਾਂ ਉਹ ਜੋ ਵੀ ਜਾਨਵਰ ਯਹੋਵਾਹ ਨੂੰ ਦੇਵੇਗਾ, ਉਹ ਪਵਿੱਤਰ ਹੋ ਜਾਵੇਗਾ। 10 ਉਹ ਉਸ ਜਾਨਵਰ ਦੇ ਬਦਲੇ ਹੋਰ ਜਾਨਵਰ ਨਹੀਂ ਦੇ ਸਕਦਾ ਭਾਵੇਂ ਚੰਗਾ ਹੋਵੇ ਜਾਂ ਮਾੜਾ। ਪਰ ਜੇ ਉਹ ਇਕ ਜਾਨਵਰ ਦੇ ਬਦਲੇ ਹੋਰ ਜਾਨਵਰ ਦਿੰਦਾ ਹੈ, ਤਾਂ ਪਹਿਲਾਂ ਵਾਲਾ ਜਾਨਵਰ ਅਤੇ ਉਸ ਦੇ ਬਦਲੇ ਦਿੱਤਾ ਜਾਣ ਵਾਲਾ ਜਾਨਵਰ ਦੋਵੇਂ ਪਵਿੱਤਰ ਹੋ ਜਾਣਗੇ।
-