-
ਲੇਵੀਆਂ 6:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਜੇ ਉਸ ਨੇ ਪਾਪ ਕੀਤਾ ਹੈ ਅਤੇ ਉਹ ਦੋਸ਼ੀ ਹੈ, ਤਾਂ ਉਹ ਚੋਰੀ ਕੀਤੀ ਚੀਜ਼ ਜਾਂ ਜ਼ਬਰਦਸਤੀ ਲਈ ਚੀਜ਼ ਜਾਂ ਠੱਗੀ ਮਾਰ ਕੇ ਲਈ ਚੀਜ਼ ਜਾਂ ਅਮਾਨਤ ਵਜੋਂ ਰੱਖੀ ਚੀਜ਼ ਜਾਂ ਲੱਭੀ ਚੀਜ਼ 5 ਜਾਂ ਫਿਰ ਕੋਈ ਵੀ ਚੀਜ਼ ਮੋੜ ਦੇਵੇ ਜਿਸ ਬਾਰੇ ਉਸ ਨੇ ਝੂਠੀ ਸਹੁੰ ਖਾਧੀ ਸੀ। ਜਿਸ ਦਿਨ ਉਸ ਦਾ ਦੋਸ਼ ਸਾਬਤ ਹੁੰਦਾ ਹੈ, ਉਹ ਉਸ ਚੀਜ਼ ਦਾ ਪੂਰਾ ਹਰਜਾਨਾ ਭਰੇ+ ਅਤੇ ਉਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਉਸ ਦੇ ਮਾਲਕ ਨੂੰ ਦੇਵੇ।
-
-
ਲੇਵੀਆਂ 22:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 “‘ਜੇ ਕੋਈ ਆਦਮੀ ਗ਼ਲਤੀ ਨਾਲ ਪਵਿੱਤਰ ਚੜ੍ਹਾਵਾ ਖਾ ਲੈਂਦਾ ਹੈ, ਤਾਂ ਉਹ ਇਸ ਦਾ ਹਰਜਾਨਾ ਭਰੇ ਅਤੇ ਇਸ ਦੀ ਕੀਮਤ ਦਾ ਪੰਜਵਾਂ ਹਿੱਸਾ ਹੋਰ ਮਿਲਾ ਕੇ ਪੁਜਾਰੀ ਨੂੰ ਦੇਵੇ।+
-